ਵਿਧਾਨ ਸਭਾ ਬਾਹਰ ਪੰਜਾਬ ਸਰਕਾਰ 'ਤੇ ਵਰ੍ਹੇ ਪ੍ਰਤਾਪ ਸਿੰਘ ਬਾਜਵਾ, ਪੜ੍ਹੋ ਕੀ ਕਿਹਾ (ਵੀਡੀਓ)

Monday, Mar 09, 2026 - 01:35 PM (IST)

ਵਿਧਾਨ ਸਭਾ ਬਾਹਰ ਪੰਜਾਬ ਸਰਕਾਰ 'ਤੇ ਵਰ੍ਹੇ ਪ੍ਰਤਾਪ ਸਿੰਘ ਬਾਜਵਾ, ਪੜ੍ਹੋ ਕੀ ਕਿਹਾ (ਵੀਡੀਓ)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ 'ਆਪ' ਸਰਕਾਰ ਨੂੰ ਨਸ਼ਿਆਂ, ਮਾਈਨਿੰਗ ਅਤੇ ਗੈਂਗਸਟਰਵਾਦ ਦੇ ਮੁੱਦੇ 'ਤੇ ਘੇਰਨ ਮਗਰੋਂ ਕਾਂਗਰਸ ਨੇ ਸਦਨ 'ਚੋਂ ਬਾਈਕਾਟ ਕਰ ਦਿੱਤਾ ਅਤੇ ਵਿਧਾਨ ਸਭਾ ਬਾਹਰ ਆ ਕੇ ਸਰਕਾਰ ਖ਼ਿਲਾਫ਼ ਤਿੱਖਾ ਨਿਸ਼ਾਨਾ ਸਾਧਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਾਈਨਿੰਗ ਦਾ 20 ਹਜ਼ਾਰ ਕਰੋੜ ਰੁਪਿਆ 4 ਸਾਲਾਂ 'ਚ 80 ਹਜ਼ਾਰ ਕਰੋੜ ਬਣਨਾ ਚਾਹੀਦਾ ਸੀ ਪਰ ਕੁੱਲ 1200 ਕਰੋੜ ਰੁਪਿਆ ਆਇਆ। ਇਸ ਤੋਂ ਇਲਾਵਾ ਸੂਬੇ ਦੇ ਸਾਢੇ 7 ਲੱਖ ਮੁਲਾਜ਼ਮਾਂ ਨੂੰ ਡੀ. ਏ. ਨਹੀਂ ਦਿੱਤਾ ਗਿਆ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਬਿਜਲੀ ਬਿੱਲ ਭਰਨ ਨੂੰ ਲੈ ਕੇ ਪਿਆ ਨਵਾਂ ਪੰਗਾ, CPDL ਦੇ ਫ਼ੈਸਲੇ ਨੇ ਖ਼ਪਤਕਾਰਾਂ ਨੂੰ ਪਾਇਆ...

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀਆਂ ਜਿਨ੍ਹਾਂ ਬੀਬੀਆਂ ਦੇ ਲਿਫ਼ਾਫ਼ੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 60 ਹਜ਼ਾਰ ਪਾਉਣੇ ਸਨ, ਉਨ੍ਹਾਂ ਨੂੰ ਸਿਰਫ 9 ਹਜ਼ਾਰ ਰੁਪਏ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਜ਼ੋਮੈਟੀ ਦੀ ਡਿਲੀਵਰੀ ਦੀ ਤਰ੍ਹਾਂ ਹੀ ਨਸ਼ਾ ਘਰ-ਘਰ ਪਹੁੰਚ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸਦਨ ਅੰਦਰ ਸਾਡੀਆਂ ਇਨ੍ਹਾਂ ਗੱਲਾਂ 'ਚੋਂ ਕਿਸੇ ਦਾ ਵੀ ਜਵਾਬ ਨਹੀਂ ਦੇ ਸਕੀ।

ਇਹ ਵੀ ਪੜ੍ਹੋ : ਛੱਤਬੀੜ ਚਿੜੀਆਘਰ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼...

ਬਾਜਵਾ ਨੇ ਕਿਹਾ ਕਿ ਪੰਜਾਬ ਦਾ ਇਹ ਹਾਲ ਹੈ ਕਿ ਲੋਕ ਆਖ ਰਹੇ ਕਿ ਸਾਨੂੰ ਭਾਵੇਂ ਹੋਰ ਕੁੱਝ ਮਿਲੇ ਨਾ ਮਿਲੇ, ਅਸਲੇ ਦਾ ਲਾਇਸੈਂਸ ਮਿਲ ਜਾਵੇ। ਰੋਜ਼ਾਨਾ ਪੰਜਾਬ ਵਿਚ ਕਤਲ ਹੋ ਰਹੇ ਹਨ। ਹੋਰ ਤਾਂ ਹੋਰ ਆਮ ਆਮ ਆਦਮੀ ਪਾਰਟੀ ਦੇ ਆਗੂ ਹੀ ਪੰਜਾਬ ਵਿਚ ਸੁਰੱਖਿਅਤ ਨਹੀਂ। ਆਮ ਆਦਮੀ ਪਾਰਟੀ ਨਾਲ ਸਬੰਧਿਤ ਤਿੰਨ ਸਰਪੰਚਾਂ ਦਾ ਕਤਲ ਹੋ ਚੁੱਕਾ ਹੈ ਅਤੇ ਪੰਜਾਬ 'ਚ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News