ਪ੍ਰਗਿਆਨੰਦਾ ਨੇ ਵਿਸ਼ਵ ਨੰਬਰ 2 ਕਾਰੂਆਨਾ ਨੂੰ ਹਰਾਇਆ, ਵਿਸ਼ਵ ਰੈਂਕਿੰਗ ''ਚ ਟਾਪ 10 ''ਚ ਪਹੁੰਚੇ

Sunday, Jun 02, 2024 - 03:34 PM (IST)

ਪ੍ਰਗਿਆਨੰਦਾ ਨੇ ਵਿਸ਼ਵ ਨੰਬਰ 2 ਕਾਰੂਆਨਾ ਨੂੰ ਹਰਾਇਆ, ਵਿਸ਼ਵ ਰੈਂਕਿੰਗ ''ਚ ਟਾਪ 10 ''ਚ ਪਹੁੰਚੇ

ਸਟਾਵੇਂਜ਼ਰ (ਨਾਰਵੇ) : ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਿਆਨੰਦਾ ਨੇ ਨਾਰਵੇ ਸ਼ਤਰੰਜ ਚੈਂਪੀਅਨਸ਼ਿਪ ਦੇ ਪੰਜਵੇਂ ਦੌਰ 'ਚ ਅਮਰੀਕਾ ਦੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਫੈਬੀਆਨੋ ਕਾਰੂਆਨਾ ਨੂੰ ਹਰਾ ਕੇ ਵਿਸ਼ਵ ਰੈਂਕਿੰਗ 'ਚ ਚੋਟੀ ਦੇ 10 'ਚ ਜਗ੍ਹਾ ਬਣਾ ਲਈ ਹੈ। ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਨਾਰਵੇ ਦੇ ਮੈਗਨਸ ਕਾਰਲਸਨ 'ਤੇ ਆਪਣੀ ਬੜ੍ਹਤ ਨੂੰ ਇਕ ਅੰਕ ਤੱਕ ਵਧਾ ਕੇ ਬਾਹਰ ਚੱਲ ਰਹੇ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲੀਰੇਨ ਨੂੰ ਹਰਾ ਦਿੱਤਾ। ਨਾਕਾਮੁਰਾ ਦੇ 10 ਅੰਕ ਹਨ।
ਕਾਰਲਸਨ ਨੇ ਫਰਾਂਸ ਦੀ ਫਿਰੋਜ਼ਾ ਅਲੀਰੇਜ਼ਾ ਨੂੰ ਹਰਾਇਆ। ਹੁਣ ਟੂਰਨਾਮੈਂਟ ਦੇ ਪੰਜ ਗੇੜ ਦੇ ਮੈਚ ਬਾਕੀ ਹਨ, ਪ੍ਰਗਿਆਨੰਦਾਂ 8.5 ਅੰਕਾਂ ਨਾਲ ਦੁਨੀਆ ਦੇ ਨੰਬਰ ਇਕ ਕਾਰਲਸਨ ਤੋਂ ਬਾਅਦ ਤੀਜੇ ਸਥਾਨ 'ਤੇ ਹੈ। ਅਲੀਰੇਜ਼ਾ ਦੇ 6.5 ਅੰਕ ਹਨ ਅਤੇ ਉਹ ਚੌਥੇ ਸਥਾਨ 'ਤੇ ਹੈ। ਕਾਰੂਆਨਾ ਪੰਜ ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ ਜਦਕਿ ਡਿੰਗ ਲੀਰੇਨ ਦੀ ਖਰਾਬ ਫਾਰਮ ਜਾਰੀ ਹੈ। ਉਨ੍ਹਾਂ ਦੇ ਸਿਰਫ 2.5 ਅੰਕ ਹਨ।
ਮਹਿਲਾ ਵਰਗ ਵਿੱਚ ਭਾਰਤ ਦੀ ਆਰ ਵੈਸ਼ਾਲੀ ਨੇ ਆਪਣੇ ਸੁਪਨਮਈ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਅਤੇ ਆਰਮਾਗੇਡਨ ਗੇਮ ਵਿੱਚ ਚੀਨ ਦੀ ਟਿੰਗਕੀ ਲੇਈ ਨੂੰ ਹਰਾ ਕੇ ਆਪਣੇ ਅੰਕਾਂ ਦੀ ਗਿਣਤੀ 10 ਤੱਕ ਪਹੁੰਚਾਈ। ਵੈਸ਼ਾਲੀ ਤੋਂ ਬਾਅਦ ਅੰਨਾ ਮੁਜ਼ੀਚੁਕ ਦਾ ਨੰਬਰ ਆਉਂਦਾ ਹੈ ਜਿਸ ਦੇ ਨੌਂ ਅੰਕ ਹਨ। ਉਸ ਨੇ ਪੰਜਵੇਂ ਦੌਰ ਵਿੱਚ ਸਵੀਡਨ ਦੀ ਪਿਆ ਕ੍ਰਾਮਲਿੰਗ ਨੂੰ ਹਰਾਇਆ। ਮਹਿਲਾ ਵਿਸ਼ਵ ਚੈਂਪੀਅਨ ਵੇਨਜੁਨ ਜ਼ੂ ਨੇ ਆਰਮਾਗੇਡਨ ਵਿੱਚ ਭਾਰਤ ਦੀ ਕੋਨੇਰੂ ਹੰਪੀ ਨੂੰ ਹਰਾਇਆ। ਉਹ 7.5 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਲੇਈ ਛੇ ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਉਹ ਹੰਪੀ ਤੋਂ ਦੋ ਅੰਕ ਅੱਗੇ ਹੈ।
ਕ੍ਰੈਮਲਿੰਗ ਦੇ ਸਿਰਫ ਤਿੰਨ ਅੰਕ ਹਨ ਅਤੇ ਉਹ ਟੇਬਲ 'ਚ ਸਭ ਤੋਂ ਹੇਠਾਂ ਹਨ। ਮੋਹਰਿਆਂ ਦੀ ਸ਼ੁਰੂਆਤੀ ਅਦਲਾ-ਬਦਲੀ ਪ੍ਰਗਿਆਨੰਦਾ ਅਤੇ ਕਾਰੂਆਨਾ ਵਿਚਕਾਰ ਦੇਖੀ ਗਈ ਸੀ। ਪ੍ਰਗਿਆਨੰਦਾ ਨੇ ਅਮਰੀਕੀ ਖਿਡਾਰੀ ਨੂੰ ਉਲਝਾਏ ਰੱਖਿਆ। ਕਾਰੂਆਨਾ ਨੇ 66ਵੀਂ ਚਾਲ ਵਿੱਚ ਗਲਤੀ ਕੀਤੀ, ਜਿਸ ਦਾ ਪ੍ਰਗਿਆਨੰਦਾ ਨੇ ਪੂਰਾ ਫਾਇਦਾ ਉਠਾਇਆ ਅਤੇ 11 ਚਾਲਾਂ ਤੋਂ ਬਾਅਦ ਜਿੱਤ ਦਰਜ ਕੀਤੀ।


author

Aarti dhillon

Content Editor

Related News