ਨਾਬਾਲਗਾ ਨਾਲ ਜਬਰ-ਜ਼ਨਾਹ ਕਰਵਾਉਣ ਦੇ ਮਾਮਲੇ ’ਚ 2 ਭੈਣਾਂ ਗ੍ਰਿਫਤਾਰ, ਨੌਜਵਾਨ ਫਰਾਰ

Thursday, Feb 26, 2026 - 11:27 PM (IST)

ਨਾਬਾਲਗਾ ਨਾਲ ਜਬਰ-ਜ਼ਨਾਹ ਕਰਵਾਉਣ ਦੇ ਮਾਮਲੇ ’ਚ 2 ਭੈਣਾਂ ਗ੍ਰਿਫਤਾਰ, ਨੌਜਵਾਨ ਫਰਾਰ

ਤਰਨਤਾਰਨ (ਰਮਨ) - ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਇਕ ਇਲਾਕੇ ਦੀ 14 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਅਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਸ ਨੇ 2 ਭੈਣਾਂ ਨੂੰ ਗ੍ਰਿਫਤਾਰ ਕਰਦੇ ਹੋਏ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਿਟੀ ਪੱਟੀ ਦੀ ਸਬ-ਇੰਸਪੈਕਟਰ ਮਨਦੀਪ ਕੌਰ ਨੇ ਦੱਸਿਆ ਕਿ ਪੱਟੀ ਇਲਾਕੇ ਅਧੀਨ ਆਉਂਦੇ ਇਕ ਮੁਹੱਲੇ ’ਚ ਇਕ ਪਰਿਵਾਰ ਨੇ ਗੁਰਮੀਤ ਕੌਰ ਉਰਫ ਸੁਨੇਹਾ ਪਤਨੀ ਗੁਰਪ੍ਰੀਤ ਸਿੰਘ ਅਤੇ ਕੁਲਵਿੰਦਰ ਕੌਰ ਉਰਫ ਕਿੰਦੂ ਪੁੱਤਰੀ ਲੱਖਾ ਸਿੰਘ ਨੂੰ ਆਪਣੇ ਘਰ ’ਚ ਕਮਰਾ ਕਿਰਾਏ ’ਤੇ ਦੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਘਰ ਵਿਚ ਰਹਿੰਦੀ 14 ਸਾਲਾ ਨਾਬਾਲਗ ਲੜਕੀ ਦੀ ਮਾਂ ਕਿਸੇ ਕੰਮ ਲਈ ਅੰਮ੍ਰਿਤਸਰ ਗਈ ਹੋਈ ਸੀ ਤਾਂ ਉਦੋਂ ਦੋਵੇਂ ਔਰਤਾਂ ਨਾਬਾਲਗ ਲੜਕੀ ਨੂੰ ਗੱਲਾਂ ’ਚ ਲੈ ਕੇ ਭਿੱਖੀਵਿੰਡ ਲੈ ਗਈਆਂ, ਜਿੱਥੇ ਇਕ ਕਮਰੇ ’ਚ ਅਜੇਦੀਪ ਸਿੰਘ ਉਰਫ ਅਜੇ ਵਾਸੀ ਭਿੱਖੀਵਿੰਡ ਆਇਆ ਅਤੇ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

ਸਬ-ਇੰਸਪੈਕਟਰ ਮਨਦੀਪ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਬਾਲਗ ਲੜਕੀ ਵੱਲੋਂ ਦਿੱਤੀ ਗਈ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਦਾ ਜਿੱਥੇ ਮੈਡੀਕਲ ਕਰਵਾਇਆ ਗਿਆ ਹੈ, ਉਥੇ ਹੀ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿਚ ਨਾਬਾਲਗ ਲੜਕੀ ਦੇ ਬਿਆਨਾਂ ਹੇਠ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਦੋ ਭੈਣਾਂ ਗੁਰਮੀਤ ਕੌਰ ਅਤੇ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਅਜੇਦੀਪ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।


author

Inder Prajapati

Content Editor

Related News