ਸੱਤਾ ਵਿਚ ਆਉਣ ’ਤੇ ਕਬੱਡੀ ਵਿਸ਼ਵ ਕੱਪ ਅਤੇ ਵਿਸ਼ਵ ਕੁਸ਼ਤੀ ਮੁਕਾਬਲਿਆਂ ਨੂੰ ਦੁਬਾਰਾ ਸ਼ੁਰੂ ਕਰਾਂਗੇ: ਸੁਖਬੀਰ ਬਾਦਲ

Monday, Feb 23, 2026 - 11:08 AM (IST)

ਸੱਤਾ ਵਿਚ ਆਉਣ ’ਤੇ ਕਬੱਡੀ ਵਿਸ਼ਵ ਕੱਪ ਅਤੇ ਵਿਸ਼ਵ ਕੁਸ਼ਤੀ ਮੁਕਾਬਲਿਆਂ ਨੂੰ ਦੁਬਾਰਾ ਸ਼ੁਰੂ ਕਰਾਂਗੇ: ਸੁਖਬੀਰ ਬਾਦਲ

ਭਵਾਨੀਗੜ੍ਹ (ਕਾਂਸਲ, ਸੰਜੀਵ, ਵਿਕਾਸ ਮਿੱਤਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਘਰਾਚੋਂ ਵਿਖੇ ਇਕ ਕਬੱਡੀ ਟੂਰਨਾਮੈਂਟ ’ਚ ਸ਼ਿਰਕਤ ਕਰਦਿਆਂ ਦਾਅਵਾ ਕੀਤਾ ਕਿ ਪਿਛਲੇ 50 ਸਾਲਾਂ ’ਚ ਪੰਜਾਬ ਵਿਚ ਹੋਇਆ ਸਮੁੱਚਾ ਵਿਕਾਸ ਅਕਾਲੀ ਦਲ ਦੇ ਸ਼ਾਸਨਕਾਲ ਦੌਰਾਨ ਹੀ ਹੋਇਆ ਹੈ। ਅਕਾਲੀ ਦਲ ਦੇ ਚੋਣ ਮੈਨੀਫੈਸਟੋ ਦੀ ਝਲਕ ਪੇਸ਼ ਕਰਦਿਆਂ ਸੁਖਬੀਰ ਨੇ ਐਲਾਨ ਕੀਤਾ ਕਿ ਸੱਤਾ ਵਿਚ ਆਉਣ ’ਤੇ ਕਬੱਡੀ ਵਿਸ਼ਵ ਕੱਪ ਅਤੇ ਕੁਸ਼ਤੀ ਦੇ ਮੁਕਾਬਲੇ ਮੁੜ ਸ਼ੁਰੂ ਕਰਵਾਏ ਜਾਣਗੇ। ਉਨ੍ਹਾਂ ਨਿਵੇਕਲੇ ਐਲਾਨ ਕਰਦਿਆਂ ਕਿਹਾ ਕਿ ਪਿੰਡਾਂ ਦੀਆਂ ਸੱਥਾਂ ਵਿਚ ਬਜ਼ੁਰਗਾਂ ਲਈ ਤਾਸ਼ ਦੀਆਂ ਚੈਂਪੀਅਨਸ਼ਿਪਾਂ ਕਰਵਾਈਆਂ ਜਾਣਗੀਆਂ, ਜਿਸ ਵਿਚ ਜ਼ਿਲਾ ਪੱਧਰੀ ਜੇਤੂ ਨੂੰ 10 ਲੱਖ ਅਤੇ ਸੂਬਾ ਪੱਧਰੀ ਜੇਤੂ ਟੀਮ ਦੇ ਪਿੰਡ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਇਸ ਮੌਕੇ ਹਲਕਾ ਸੰਗਰੂਰ ਦੇ ਇੰਚਾਰਜ ਅਰਵਿੰਦ ਖੰਨਾ ਅਤੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਵੀ ਸੰਬੋਧਨ ਕੀਤਾ। ਪ੍ਰਬੰਧਕਾਂ ਵੱਲੋਂ ਸੁਖਬੀਰ ਬਾਦਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਨੈਬ ਸਿੰਘ ਘਰਾਚੋਂ, ਹਰਦੀਪ ਸਿੰਘ ਜੋਨੀ, ਬੀਬੀ ਪਰਮਜੀਤ ਕੌਰ ਵਿਰਕ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।


author

Anmol Tagra

Content Editor

Related News