6.5 ਕਿੱਲੋ ਅਫ਼ੀਮ ਸਮੇਤ 2 ਵਿਅਕਤੀ ਗ੍ਰਿਫ਼ਤਾਰ

Monday, Feb 16, 2026 - 11:01 AM (IST)

6.5 ਕਿੱਲੋ ਅਫ਼ੀਮ ਸਮੇਤ 2 ਵਿਅਕਤੀ ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਥਾਣਾ ਕੈਨਾਲ ਕਾਲੋਨੀ ਪੁਲਸ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਾਢੇ 6 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ ਗਈ ਹੈ। ਜਾਣਕਾਰੀ ਦਿੰਦਿਆਂ ਐੱਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਚੌਂਕੀ ਵਰਧਮਾਨ ਅਤੇ ਥਾਣਾ ਕੈਨਾਲ ਕਾਲੋਨੀ ਵੱਲੋਂ ਬਾਦਲ ਕੈਚੀਆਂ ’ਤੇ ਨਾਕੇਬੰਦੀ ਕਰ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਵੱਲੋਂ ਡੱਬਵਾਲੀ ਰੋਡ ਪਾਸਿਓਂ ਇਕ ਸਵਿੱਫਟ ਡਿਜ਼ਾਇਰ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ, ਜਿਸ ’ਚ ਦੋ ਨੌਜਵਾਨ ਮੌਜੂਦ ਸੀ। ਕਾਰ ਦੀ ਤਲਾਸ਼ੀ ਦੌਰਾਨ ਪੁਲਸ ਵੱਲੋਂ ਮੁਲਜ਼ਮਾਂ ਕੋਲੋਂ 4 ਕਿੱਲੋ ਅਫ਼ੀਮ ਬਰਾਮਦ ਕੀਤੀ। ਉਕਤ ਮੁਲਜ਼ਮਾਂ ਦੀ ਪਛਾਣ ਜਗਸੀਰ ਸਿੰਘ ਉਰਫ਼ ਸੀਰਾ ਪੁੱਤਰ ਛੋਟਾ ਸਿੰਘ ਵਾਸੀ ਘੁੰਮਣ ਕਲਾਂ ਹਾਲ ਆਬਾਦ ਮਾਨਸਾ, ਮਹਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਗਿੱਲ ਕਲਾਂ ਹਾਲ ਅਬਾਦ ਜੱਸੀ ਪੌ ਵਾਲੀ ਵਜੋਂ ਹੋਈ।

ਪੁਲਸ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਨਾਲ ਵਿਖੇ ਮਾਮਲਾ ਦਰਜ ਕੀਤਾ ਹੈ। ਪੁੱਛਗਿੱਛ ਦੌਰਾਨ ਜਗਸੀਰ ਸਿੰਘ ਉਰਫ਼ ਸੀਰਾ ਦੀ ਨਿਸ਼ਾਨਦੇਹੀ ’ਤੇ 2.5 ਕਿੱਲੋ ਹੋਰ ਅਫ਼ੀਮ ਬਰਾਮਦ ਕਰਵਾਈ ਗਈ, ਜਿਸ ਨਾਲ ਬਰਾਮਦ ਕੀਤੀ ਅਫ਼ੀਮ ਦੀ ਸਾਢੇ 6 ਕਿੱਲੋ ਹੋਈ। ਮੁਲਜ਼ਮਾਂ ਨੇ ਦੱਸਿਆ ਕਿ ਉਕਤ ਅਫ਼ੀਮ ਰਾਜਸਥਾਨ ਤੋਂ ਲਿਆਂਦੀ ਸੀ ਅਤੇ ਅੱਗੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕੀਤੀ ਜਾਣੀ ਸੀ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਵਿਚ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।


author

Babita

Content Editor

Related News