ਆਡਵਾਨੀ ਅਤੇ ਮਹਿਤਾ ਜਿੱਤੇ ਰਾਸ਼ਟਰੀ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ

Wednesday, Feb 06, 2019 - 09:38 AM (IST)

ਆਡਵਾਨੀ ਅਤੇ ਮਹਿਤਾ ਜਿੱਤੇ ਰਾਸ਼ਟਰੀ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ

ਇੰਦੌਰ— ਦਿੱਗਜ ਕਿਊ ਖਿਡਾਰੀ ਪੰਕਜ ਆਡਵਾਨੀ ਨੇ ਮੰਗਲਵਾਰ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੀਨੀਅਰ ਪੁਰਸ਼ ਸਨੂਕਰ ਵਰਗ ਦੇ ਪਹਿਲੇ ਦੌਰ 'ਚ ਮਹਾਰਾਸ਼ਟਰ ਦੇ ਮੁਕੁੰਦ ਵਹਾਡੀਆ ਨੂੰ 4-0 ਨਾਲ ਹਰਾਇਆ। ਪੈਟਰੋਲ ਖੇਡ ਸੰਵਰਧਨ ਬੋਰਡ (ਪੀ.ਐੱਸ.ਪੀ.ਬੀ.) ਦੇ ਆਡਵਾਨੀ ਨੂੰ ਮੁਕੁੰਦ ਖਿਲਾਫ ਜਿੱਤ ਦਰਜ ਕਰਨ 'ਚ ਬਿਲਕੁਲ ਵੀ ਪਸੀਨਾ ਨਹੀਂ ਵਹਾਉਣਾ ਪਿਆ।
PunjabKesari
ਯਸ਼ਵੰਤ ਕਲੱਬ 'ਚ ਚਲ ਰਹੀ ਪ੍ਰਤੀਯੋਗਿਤਾ 'ਚ ਪੀ.ਐੱਸ.ਪੀ.ਬੀ. ਦੇ ਹੀ ਆਦਿਤਿਆ ਮਹਿਤਾ ਨੂੰ ਜਿੱਤ ਲਈ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ 7 ਫਰੇਮ 'ਚ ਕਰਨਾਟਕ ਦੇ ਕੁਸ਼ਾਨ ਸਿੰਘ ਨੂੰ 4-3 ਨਾਲ ਹਰਾਇਆ ਅਤੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਰਾਸ਼ਟਰੀ ਚੈਂਪੀਅਨਸ਼ਿਪ ਦੇ ਸੀਨੀਅਰ ਮਹਿਲਾ ਬਿਲੀਅਰਡਸ ਵਰਗ 'ਚ ਪੰਜਾਬ ਦੀ ਕੀਰਤ ਬੰਡਲ ਅਤੇ ਕਰਨਾਟਕ ਦੀ ਉਮਾ ਦੇਵੀ ਨੇ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਬਰਕਰਾਰ ਰਖਦੇ ਹੋਏ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ। ਸੈਮੀਫਾਈਨਲ 'ਚ ਕੀਰਤ ਨੇ ਕਰਨਾਟਕ ਦੀ ਚਿਤਰਾ ਐੱਮ. ਨੂੰ 76-57, 76-42 ਨਾਲ ਹਰਾਇਆ ਜਦਕਿ ਉਮਾ ਦੇਵੀ ਨੇ ਮਹਾਰਾਸ਼ਟਰ ਦੀ ਅਰਨਤਾਕਸ ਸਾਂਚਿਸ ਨੂੰ 76-73, 79-74 ਨਾਲ ਹਰਾਇਆ।


author

Tarsem Singh

Content Editor

Related News