ਪੰਜਾਬ 'ਚ 'ਡਰ ਅਤੇ ਟੈਰਰ' ਦਾ ਵਾਤਾਵਰਣ ਪੈਦਾ ਕਰ ਰਹੀ 'ਆਪ' ਸਰਕਾਰ: ਸੁਸ਼ੀਲ ਰਿੰਕੂ
Thursday, Feb 05, 2026 - 06:28 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਕੇਸਰੀ ਗਰੁੱਪ 'ਤੇ ਪੰਜਾਬ ਜੀ. ਐੱਸ. ਟੀ. ਵਿਭਾਗ ਵੱਲੋਂ ਕੀਤੀ ਗਈ ਰੇਡ ਦੀ ਭਾਜਪਾ ਆਗੂ ਸੁਸ਼ੀਲ ਰਿੰਕੂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ 'ਆਪ' ਸਰਕਾਰ ਦੇ ਵਤੀਰੇ ਦੀ ਤੁਲਨਾ ਮੁਗਲਾਂ ਅਤੇ ਅੰਗਰੇਜ਼ਾਂ ਦੇ ਰਾਜ ਨਾਲ ਕਰਦਿਆਂ ਕਿਹਾ ਕਿ ਅੱਜ ਪੰਜਾਬ 'ਚ ਮੁੜ ਉਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁਗਲ ਧਰਮ ਪਰਿਵਰਤਨ ਲਈ ਜ਼ੁਲਮ ਕਰਦੇ ਸਨ ਅਤੇ ਅੰਗਰੇਜ਼ ਵਿਰੋਧੀਆਂ 'ਤੇ ਤਸ਼ੱਦਦ ਕਰਦੇ ਸਨ, ਅੱਜ ਦੀ ਸਰਕਾਰ ਵੀ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਡਰ ਅਤੇ ਟੈਰਰ ਦਾ ਵਾਤਾਵਰਣ ਪੈਦਾ ਕਰ ਰਹੀ ਹੈ।
ਇਹ ਵੀ ਪੜ੍ਹੋ: ਲਓ ਜੀ ਲੱਗ ਗਈਆਂ ਮੌਜਾਂ! ਸ਼ੁੱਕਰਵਾਰ ਨੂੰ ਗੜ੍ਹਸ਼ੰਕਰ 'ਚ ਛੁੱਟੀ ਦਾ ਐਲਾਨ, ਬੰਦ ਰਹਿਣਗੇ ਵਿੱਦਿਅਕ ਅਦਾਰੇ
ਮੀਡੀਆ ਅਤੇ ਸੰਸਥਾਵਾਂ 'ਤੇ ਦਬਾਅ ਬਣਾਉਣ ਦੇ ਦੋਸ਼
ਰਿੰਕੂ ਨੇ ਕਿਹਾ ਕਿ ਸਰਕਾਰ ਹਰ ਉਸ ਆਵਾਜ਼ ਅਤੇ ਕਲਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਉਸ ਦੇ ਗਲਤ ਕੰਮਾਂ ਖ਼ਿਲਾਫ਼ ਉੱਠਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੂੰ ਸਿਰਫ਼ ਉਹ ਮੀਡੀਆ ਚਾਹੀਦਾ ਹੈ, ਜੋ ਉਸ ਦੇ ਹੁਕਮ ਮੰਨੇ, ਜਦਕਿ ਇਨਸਾਫ਼ ਦੀ ਗੱਲ ਕਰਨ ਵਾਲੇ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ 'ਜਗ ਬਾਣੀ' 'ਪੰਜਾਬ ਕੇਸਰੀ ਗਰੁੱਪ' ਅਤੇ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ (ਬਿਆਸ ਵਾਲੇ) ਵਰਗੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਦਾ ਹੱਕ ਹੈ।
ਇਹ ਵੀ ਪੜ੍ਹੋ: ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਮਾਨ ਸਰਕਾਰ ਘਟੀਆ ਹੱਥਕੰਡੇ ਅਪਣਾ ਰਹੀ: ਅਸ਼ਵਨੀ ਸ਼ਰਮਾ
GST ਰੇਡਾਂ ਅਤੇ 'ਡਰ ਦਾ ਮਾਹੌਲ'
ਸੁਸ਼ੀਲ ਰਿੰਕੂ ਨੇ 'ਪੰਜਾਬ ਕੇਸਰੀ ਗਰੁੱਪ' ਦੇ ਵੱਖ-ਵੱਖ ਅਦਾਰਿਆਂ 'ਤੇ ਹੋ ਰਹੀਆਂ ਸਟੇਟ ਜੀ. ਐੱਸ. ਟੀ (GST) ਦੀਆਂ ਰੇਡਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾਂ ਵੀ ਇਸ ਗਰੁੱਪ ਦੇ ਹੱਕ ਵਿੱਚ ਫ਼ੈਸਲੇ ਦਿੱਤੇ ਹਨ ਪਰ ਸਰਕਾਰ ਫਿਰ ਵੀ ਦਬਾਅ ਦੀ ਰਾਜਨੀਤੀ ਤੋਂ ਪਿੱਛੇ ਨਹੀਂ ਹਟ ਰਹੀ। ਰਿੰਕੂ ਨੇ ਚਿੰਤਾ ਪ੍ਰਗਟਾਈ ਕਿ ਜੇਕਰ ਇੰਨੇ ਵੱਡੇ ਅਦਾਰਿਆਂ ਨਾਲ ਅਜਿਹਾ ਧੱਕਾ ਹੋ ਸਕਦਾ ਹੈ ਤਾਂ ਪੰਜਾਬ ਦਾ ਆਮ ਵਪਾਰੀ ਅਤੇ ਆਮ ਜਨਤਾ ਖ਼ੁਦ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰੇਗੀ। ਉਨ੍ਹਾਂ ਸਰਕਾਰ 'ਤੇ ਪੰਜਾਬ ਵਿੱਚ 'ਡਰ ਅਤੇ ਟੈਰਰ' ਦਾ ਵਾਤਾਵਰਣ ਪੈਦਾ ਕਰਨ ਦੇ ਦੋਸ਼ ਲਾਏ।
ਸਰਕਾਰ ਨੂੰ ਚਿਤਾਵਨੀ
ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਸ ਪਰਿਵਾਰ (ਪੰਜਾਬ ਕੇਸਰੀ) ਨਾਲ ਸਰਕਾਰ ਮੱਥਾ ਲਾ ਰਹੀ ਹੈ, ਉਨ੍ਹਾਂ ਨੇ ਦੇਸ਼ ਲਈ ਸ਼ਹਾਦਤਾਂ ਦਿੱਤੀਆਂ ਹਨ ਅਤੇ ਉਹ ਇਨਸਾਫ਼ ਦੀ ਗੱਲ ਕਰਨ ਤੋਂ ਨਹੀਂ ਡਰਨਗੇ। ਰਿੰਕੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਦੇ ਧੱਕਾ ਨਹੀਂ ਸਹਿਆ ਅਤੇ ਜਿੰਨਾ ਜ਼ਿਆਦਾ ਸਰਕਾਰ ਦਬਾਅ ਪਾਵੇਗੀ, ਉਹ ਉਨੀ ਹੀ ਵੱਡੀ ਤਾਕਤ ਨਾਲ ਵਾਪਸ ਆਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਹ ਵੀ ਪੜ੍ਹੋ: ਪੰਜਾਬ ਕੇਸਰੀ ਗਰੁੱਪ 'ਤੇ ਮੁੜ ਛਾਪੇ! 'ਆਪ' ਸਰਕਾਰ ਬੰਦ ਕਰਨਾ ਚਾਹੁੰਦੀ ਹੈ ਮੀਡੀਆ ਦੀ ਆਵਾਜ਼: ਬਾਜਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
