ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਵੈਸ਼ਨੋ ਦੇਵੀ ਮਾਲਵਾ 4 ਅਤੇ ਆਮਰਪਾਲੀ ਐਕਸਪ੍ਰੈੱਸ 5 ਘੰਟੇ ਲੇਟ

Tuesday, Feb 03, 2026 - 09:23 AM (IST)

ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਵੈਸ਼ਨੋ ਦੇਵੀ ਮਾਲਵਾ 4 ਅਤੇ ਆਮਰਪਾਲੀ ਐਕਸਪ੍ਰੈੱਸ 5 ਘੰਟੇ ਲੇਟ

ਜਲੰਧਰ (ਪੁਨੀਤ) : ਧੁੰਦ ਵਿਚ ਕਮੀ ਹੋਣ ਦੇ ਬਾਵਜੂਦ ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਤੋਂ ਰਾਹਤ ਮਿਲਣ ਦਾ ਨਾਂ ਨਹੀਂ ਲੈ ਰਹੀ। ਜਿੱਥੇ ਇਕ ਪਾਸੇ ਲੰਮੇ ਰੂਟਾਂ ਦੀਆਂ ਟ੍ਰੇਨਾਂ ਘੰਟਿਆਂਬੱਧੀ ਦੇਰੀ ਦਾ ਸ਼ਿਕਾਰ ਹੋ ਰਹੀਆਂ ਹਨ, ਉੱਥੇ ਹੀ ਧਾਰਮਿਕ ਸਥਾਨਾਂ ’ਤੇ ਜਾਣ ਵਾਲੀਆਂ ਟ੍ਰੇਨਾਂ ਵੀ ਯਾਤਰੀਆਂ ਨੂੰ ਲੰਮੀ ਉਡੀਕ ਕਰਵਾ ਰਹੀਆਂ ਹਨ। ਨਵੀਂ ਦਿੱਲੀ ਅੱਪ-ਡਾਊਨ ਕਰਨ ਵਾਲੀਆਂ ਮਹੱਤਵਪੂਰਨ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਵੀ ਜਾਰੀ ਹੈ, ਉੱਥੇ ਹੀ ਵੈਸ਼ਨੋ ਦੇਵੀ ਜਾਣ ਵਾਲੀਆਂ ਵੱਖ-ਵੱਖ ਟ੍ਰੇਨਾਂ ਨੇ 4 ਘੰਟੇ ਤੱਕ ਉਡੀਕ ਕਰਵਾਈ, ਜੋ ਕਿ ਯਾਤਰੀਆਂ ਲਈ ਦਿੱਕਤਾਂ ਦਾ ਕਾਰਨ ਬਣਦਾ ਨਜ਼ਰ ਆਇਆ।

ਇਹ ਵੀ ਪੜ੍ਹੋ : ਲੁਧਿਆਣਾ ਦਾ ਨੌਜਵਾਨ ਤ੍ਰਿਸ਼ਨੀਤ ਅਰੋੜਾ ਭਾਰਤ ਦੇ ਚੋਟੀ ਦੇ 1000 ਅਮੀਰ ਲੋਕਾਂ 'ਚ ਸਨਮਾਨਿਤ

ਇਸੇ ਸਿਲਸਿਲੇ ਵਿਚ ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ (12029) ਆਪਣੇ ਨਿਰਧਾਰਿਤ ਸਮੇਂ ਦੁਪਹਿਰ 12.06 ਤੋਂ 1 ਘੰਟਾ ਲੇਟ ਹੁੰਦਿਆਂ 1 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ, ਜਦਕਿ ਨਵੀਂ ਦਿੱਲੀ ਤੋਂ ਆਉਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ (22487) ਲਗਭਗ 25 ਮਿੰਟ ਦੀ ਦੇਰੀ ਨਾਲ ਜਲੰਧਰ ਕੈਂਟ ਪਹੁੰਚੀ। ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ (14680) ਸਵੇਰੇ 7.20 ਤੋਂ 2 ਘੰਟੇ ਲੇਟ ਹੁੰਦਿਆਂ ਸਾਢੇ 9 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਅੰਮ੍ਰਿਤਸਰ ਜਾਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਸਵੇਰੇ ਸਾਢੇ 10 ਵਜੇ ਤੋਂ 5 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ ਸਾਢੇ 3 ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪੁੱਜੀ।

ਇਹ ਵੀ ਪੜ੍ਹੋ : 'ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰੇਗਾ ਭਾਰਤ', ਟੈਰਿਫ ਘਟਾਉਣ ਦੇ ਐਲਾਨ ਮਗਰੋਂ ਡੋਨਾਲਡ ਟਰੰਪ ਦਾ ਵੱਡਾ ਦਾਅਵਾ

ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਵੇਰੇ ਸਾਢੇ 10 ਤੋਂ 4 ਘੰਟੇ ਤੋਂ ਵੱਧ ਲੇਟ ਹੁੰਦਿਆਂ ਦੁਪਹਿਰ 3 ਵਜੇ ਦੇ ਲੱਗਭਗ ਕੈਂਟ ਸਟੇਸ਼ਨ ’ਤੇ ਪੁੱਜੀ। ਬੇਗਮਪੁਰਾ ਐਕਸਪ੍ਰੈੱਸ (12237) ਸਵਾ ਘੰਟੇ ਦੀ ਦੇਰੀ ਨਾਲ ਸਵੇਰੇ ਸਵਾ 8 ਵਜੇ ਕੈਂਟ ਪੁੱਜੀ। ਮੋਰ ਧਵਜ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪਹੁੰਚੀ। ਸਰਯੂ-ਯਮੁਨਾ ਐਕਸਪ੍ਰੈੱਸ ਡੇਢ ਘੰਟੇ ਦੀ ਦੇਰੀ ਨਾਲ ਪੌਣੇ 5 ਵਜੇ ਸਿਟੀ ਪਹੁੰਚੀ।


author

Sandeep Kumar

Content Editor

Related News