ਲੱਖਾਂ ਰੁਪਏ ਦੀ ਹੈਰੋਇਨ, ਆਈਸ ਅਤੇ ਡਰੱਗ ਮਨੀ ਸਮੇਤ ਨਸ਼ਾ ਸਮੱਗਲਰ ਗ੍ਰਿਫਤਾਰ

Monday, Feb 02, 2026 - 05:51 PM (IST)

ਲੱਖਾਂ ਰੁਪਏ ਦੀ ਹੈਰੋਇਨ, ਆਈਸ ਅਤੇ ਡਰੱਗ ਮਨੀ ਸਮੇਤ ਨਸ਼ਾ ਸਮੱਗਲਰ ਗ੍ਰਿਫਤਾਰ

ਕੋਹਾੜਾ/ਸਾਹਨੇਵਾਲ (ਜਗਰੂਪ) : ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਥਾਣਾ ਕੂੰਮਕਲਾਂ ਦੀ ਪੁਲਸ ਨੇ ਇਕ ਵਰਨਾ ਕਾਰ ਸਵਾਰ ਨਸ਼ਾ ਸਮੱਗਲਰ ਨੂੰ ਹੈਰੋਇਨ, ਆਈਸ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕਰ ਲਿਆ। ਜਿਸ ਖਿਲਾਫ ਥਾਣਾ ਕੂੰਮਕਲਾਂ ’ਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਇੰਡਸਟਰੀਅਲ ਏਰੀਆ-ਏ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਪਰਮਦੀਪ ਸਿੰਘ ਦੀ ਅਗਵਾਈ ’ਚ ਚੌਂਕੀ ਕਟਾਣੀ ਕਲਾਂ ਇੰਚਾਰਜ ਸਬ-ਇੰਸਪੈਕਟਰ ਸੁਰਜੀਤ ਸੈਣੀ ਦੀ ਪੁਲਸ ਟੀਮ ਨੇ ਮੁਖਬਰ ਵਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਮਾਛੀਵਾੜਾ-ਕੋਹਾੜਾ ਰੋਡ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਕਾਲੇ ਰੰਗ ਦੀ ਵਰਨਾ ਕਾਰ ਸਵਾਰ ਨੂੰ ਸ਼ੱਕ ਦੇ ਅਧਾਰ ’ਤੇ ਲਈ ਗਈ ਤਲਾਸ਼ੀ ਦੌਰਾਨ ਕਾਰ ਸਵਾਰ ਕੋਲੋਂ 273 ਗ੍ਰਾਮ ਹੈਰੋਇਨ, 61 ਗ੍ਰਾਮ ਆਈਸ ਅਤੇ 60 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। 

ਇਸ ’ਤੇ ਪੁਲਸ ਨੇ ਤੁਰੰਤ ਕਾਰ ਸਵਾਰ ਨੂੰ ਹਿਰਾਸਤ ’ਚ ਲੈਂਦੇ ਹੋਏ ਵਰਨਾ ਕਾਰ ਨੂੰ ਕਬਜ਼ੇ ’ਚ ਲੈ ਲਿਆ। ਏ.ਸੀ.ਪੀ. ਬੋਪਾਰਾਏ ਨੇ ਦੱਸਿਆ ਕਿ ਕਾਰ ਸਵਾਰ ਨਸ਼ਾ ਸਮੱਗਲਰ ਦੀ ਪਛਾਣ ਤਰਨਵੀਰ ਸਿੰਘ ਉਰਫ ਧੰਨਾ ਪੁੱਤਰ ਮੰਗਤ ਸਿੰਘ ਵਾਸੀ ਪਿੰਡ ਨੀਲੋਂ ਕਲਾਂ, ਥਾਣਾ ਸਮਰਾਲਾ ਦੇ ਰੂਪ ’ਚ ਹੋਈ ਹੈ। ਪੁਲਸ ਵਲੋਂ ਕੀਤੀ ਗਈ ਮੁੱਢਲੀ ਤਫਤੀਸ਼ ਦੇ ਬਾਅਦ ਸਾਹਮਣੇ ਆਇਆ ਕਿ ਨਸ਼ਾ ਸਮੱਗਲਰ ਤਰਨਵੀਰ ਸਿੰਘ ਉਰਫ ਧੰਨਾ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ 4 ਮੁਕੱਦਮੇ ਦਰਜ ਹਨ। ਪੁਲਸ ਵਲੋਂ ਤਰਨਵੀਰ ਸਿੰਘ ਉਰਫ ਧੰਨਾ ਦੇ ਹੋਰ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। 


author

Gurminder Singh

Content Editor

Related News