ਪੰਜਾਬ ''ਚ ਅਜੀਬੋ-ਗਰੀਬ ਘਟਨਾ! ਦੇਖਣ ਅਤੇ ਸੁਣਨ ਵਾਲਿਆਂ ਨੂੰ ਨਹੀਂ ਹੋ ਰਿਹਾ ਯਕੀਨ

Friday, Jan 30, 2026 - 11:00 AM (IST)

ਪੰਜਾਬ ''ਚ ਅਜੀਬੋ-ਗਰੀਬ ਘਟਨਾ! ਦੇਖਣ ਅਤੇ ਸੁਣਨ ਵਾਲਿਆਂ ਨੂੰ ਨਹੀਂ ਹੋ ਰਿਹਾ ਯਕੀਨ

ਅਬੋਹਰ (ਸੁਨੀਲ) : ਸ਼ਹਿਰ ਦੇ ਇੰਦਰਾ ਨਗਰੀ ਇਲਾਕੇ ’ਚ ਵੀਰਵਾਰ ਦੁਪਹਿਰ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਭੇਤਭਰੇ ਹਾਲਾਤ ’ਚ 10 ਦਾ ਸਿੱਕਾ ਫੱਟਣ ਕਾਰਨ ਢਾਈ ਸਾਲਾ ਬੱਚੀ ਦੇ ਹੱਥ ਬੁਰੀ ਤਰ੍ਹਾਂ ਝੁਲਸ ਗਏ। ਜਾਣਕਾਰੀ ਦਿੰਦੇ ਹੋਏ ਇੰਦਰਾ ਨਗਰੀ ਗਲੀ ਨੰਬਰ-3 ਦੀ ਰਹਿਣ ਵਾਲੀ ਗੀਤਾ ਨੇ ਦੱਸਿਆ ਕਿ ਉਸ ਦਾ ਪਤੀ ਸ਼ਹਿਰ ’ਚ ਸੂਪ ਵੇਚਣ ਦਾ ਕੰਮ ਕਰਦਾ ਹੈ। ਵੀਰਵਾਰ ਦੁਪਹਿਰ ਜਦੋਂ ਉਹ ਸੂਪ ਤਿਆਰ ਕਰ ਕੇ ਬਾਜ਼ਾਰ ਲਿਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੇ ਆਪਣੀ ਢਾਈ ਸਾਲਾ ਧੀ ਸ੍ਰਿਸ਼ਟੀ ਨੂੰ 10 ਰੁਪਏ ਦਾ ਸਿੱਕਾ ਇਹ ਕਹਿ ਕੇ ਦਿੱਤਾ ਕਿ ਉਹ ਦੁਕਾਨ ਤੋਂ ਕੁੱਝ ਸਮਾਨ ਲੈ ਆਵੇ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ਜ਼ੋਰਦਾਰ ਧਮਾਕਾ! ਘਰਾਂ ਦੇ ਦਰਵਾਜ਼ੇ ਤੇ ਸ਼ੀਸ਼ੇ ਤੱਕ ਹਿੱਲ ਗਏ

ਗੀਤਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਵੱਡੀ ਧੀ ਨੂੰ ਵੀ 10 ਦਾ ਸਿੱਕਾ ਦਿੱਤਾ ਸੀ। ਕੁੱਝ ਸਮੇਂ ਬਾਅਦ ਸ੍ਰਿਸ਼ਟੀ ਰੋਂਦੀ ਹੋਈ ਘਰ ਵਾਪਸ ਆਈ। ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਦੇਖਿਆ ਤਾਂ ਉਸ ਦੇ ਹੱਥ ਝੁਲਸੇ ਹੋਏ ਸਨ ਅਤੇ ਸਿੱਕਾ ਫੱਟ ਚੁੱਕਾ ਸੀ। ਬਾਅਦ ’ਚ ਪਤਾ ਲੱਗਾ ਕਿ ਬੱਚੀ ਦੇ ਹੱਥ ’ਚ ਫੜ੍ਹਿਆ ਹੋਇਆ 10 ਦਾ ਸਿੱਕਾ ਅਚਾਨਕ ਫੱਟ ਗਿਆ, ਜਿਸ ਕਾਰਨ ਉਸ ਦੇ ਹੱਥ ਸੜ ਗਏ। ਘਟਨਾ ਤੋਂ ਬਾਅਦ ਪਰਿਵਾਰ ਵਾਲੇ ਬੱਚੀ ਨੂੰ ਲੈ ਕੇ ਘਬਰਾ ਗਏ ਅਤੇ ਤੁਰੰਤ ਉਸ ਦਾ ਇਲਾਜ ਕਰਵਾਇਆ।

ਇਹ ਵੀ ਪੜ੍ਹੋ : ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖ਼ਾਲੀ, ਪੁਲਸ ਜਾਂਚ 'ਚ ਜੁੱਟੀ

ਬੱਚੀ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਅਜੀਬੋ-ਗਰੀਬ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਸਹਿਮੇ ਹੋਏ ਹਨ ਅਤੇ ਇਹ ਸਵਾਲ ਚੁੱਕ ਰਹੇ ਹਨ ਕਿ ਆਖ਼ਰ ਆਮ ਜਿਹਾ ਦਿਖਣ ਵਾਲਾ 10 ਦਾ ਸਿੱਕਾ ਕਿਵੇਂ ਫੱਟ ਸਕਦਾ ਹੈ। ਲੋਕ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News