ਐਕਸਾਈਜ਼ ਵਿਭਾਗ ਵੱਲੋਂ 3200 ਲੀਟਰ ਲਾਹਣ ਅਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ
Friday, Jan 30, 2026 - 04:59 PM (IST)
ਜਲਾਲਾਬਾਦ (ਬੰਟੀ ਦਹੂਜਾ) : ਐਕਸਾਈਜ਼ ਵਿਭਾਗ ਅਤੇ ਠੇਕੇਦਾਰਾਂ ਵੱਲੋਂ ਸਾਂਝੇ ਤੌਰ 'ਤੇ ਪਿੰਡ ਮਹਾਲਮ ਉਰਫ਼ ਚੱਕ ਬਲੋਚਾਂ 'ਚ ਤਿੰਨ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ, ਜਿੱਥੇ 3200 ਲੀਟਰ ਲਾਹਣ ਅਤੇ 100 ਬੋਤਲਾਂ ਨਾਜਾਇਜ਼ ਦੇਸੀ ਦਾਰੂ ਬਰਾਮਦ ਕੀਤੀਆਂ ਗਈਆਂ। ਇਸ ਮੌਕੇ ਠੇਕੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭ ਤੋਂ ਜ਼ਿਆਦਾ ਇਸ ਪਿੰਡ 'ਚ ਹੀ ਨਾਜਾਇਜ਼ ਲਾਹਣ ਅਤੇ ਸ਼ਰਾਬ ਕੱਢੀ ਜਾਂਦੀ ਹੈ।
ਬਹੁਤ ਵਾਰ ਛਾਪੇਮਾਰੀ ਕਰਨ ਦੇ ਬਾਵਜੂਦ ਵੀ ਇਹ ਲੋਕ ਬਾਜ਼ ਨਹੀਂ ਆ ਰਹੇ ਅਤੇ ਉਨ੍ਹਾਂ ਨੇ ਕਰੋੜਾਂ ਰੁਪਏ ਲਗਾ ਕੇ ਇਹ ਠੇਕੇ ਲਏ ਹੁੰਦੇ ਹਨ ਪਰ ਪੁਲਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਨਾਲ ਸਖ਼ਤੀ ਨਾ ਕੀਤੇ ਜਾਣ 'ਤੇ ਇਨ੍ਹਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਐਕਸਾਈਜ਼ ਵਿਭਾਗ ਨਾਲ ਰਲ ਕੇ ਸਖ਼ਤ ਕਦਮ ਚੁੱਕਣ ਲੋੜ ਹੈ।
