CWC 2019 : ਪਾਕਿ ਖਿਲਾਫ 20 ਸਾਲਾਂ ਤੋਂ ਨਹੀਂ ਜਿੱਤੀ ਦੱਖਣੀ ਅਫਰੀਕਾ

Sunday, Jun 23, 2019 - 09:55 AM (IST)

CWC 2019 : ਪਾਕਿ ਖਿਲਾਫ 20 ਸਾਲਾਂ ਤੋਂ ਨਹੀਂ ਜਿੱਤੀ ਦੱਖਣੀ ਅਫਰੀਕਾ

ਸਪੋਰਟਸ ਡੈਸਕ— ਵਰਲਡ ਕੱਪ ਦੇ 28ਵੇਂ ਮੈਚ 'ਚ ਐਤਵਾਰ ਨੂੰ ਲਾਰਡਸ ਦੇ ਮੈਦਾਨ 'ਤੇ ਪਾਕਿਸਤਾਨ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਅਫਰੀਕੀ ਟੀਮ ਪਾਕਿਸਤਾਨ ਖਿਲਾਫ ਵਰਲਡ ਕੱਪ 'ਚ 20 ਸਾਲ ਤੋਂ ਨਹੀਂ ਜਿੱਤੀ ਹੈ। ਉਸ ਨੂੰ ਪਿਛਲੀ ਜਿੱਤ 1999 'ਚ ਮਿਲੀ ਸੀ। ਦੋਵੇਂ ਟੀਮਾਂ ਚੌਥੀ ਵਾਰ ਇੰਗਲੈਂਡ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 1999 ਅਤੇ 2013 'ਚ ਦੱਖਣੀ ਅਫਰੀਕਾ ਨੂੰ ਜਿੱਤ ਮਿਲੀ ਸੀ। ਜਦਕਿ, 2017 'ਚ ਪਾਕਿਸਤਾਨ ਨੂੰ ਸਫਲਤਾ ਮਿਲੀ ਸੀ। 

ਇਸ ਵਰਲਡ ਕੱਪ 'ਚ ਦੋਹਾਂ ਟੀਮਾਂ ਦਾ ਪ੍ਰਦਰਸ਼ਨ ਨਿਰਾਸ਼ਜਨਕ ਰਿਹਾ ਹੈ। ਦੱਖਣੀ ਅਫਰੀਕਾ 6 ਮੈਚ 'ਚ ਸਿਰਫ ਇਕ 'ਚ ਜਿੱਤ ਸਕਿਆ। 3 ਅੰਕ ਦੇ ਨਾਲ ਉਹ ਅੱਠਵੇਂ ਸਥਾਨ 'ਤੇ ਹੈ। ਜਦਕਿ ਪਾਕਿਸਤਾਨ ਦੀ ਟੀਮ 5 ਮੈਚਾਂ ਦੇ ਨਾਲ ਨੌਵੇਂ ਸਥਾਨ 'ਤੇ ਹੈ। ਅਫਰੀਕੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਦੂਜੇ ਪਾਸੇ ਪਾਕਿਸਤਾਨ ਨੂੰ ਅੰਤਿਮ-4 ਦੀ ਦੌੜ 'ਚ ਬਣੇ ਰਹਿਣ ਲਈ ਬਾਕੀ ਬਚੇ ਸਾਰੇ ਮੈਚ ਜਿੱਤ ਹਾਸਲ ਕਰਨੀ ਹੋਵੇਗੀ।

ਦੋਹਾਂ ਟੀਮਾਂ ਵਿਚਾਲੇ ਮੈਚਾਂ ਦੇ ਅੰਕੜੇ
1. ਪਾਕਿਸਤਾਨ ਖਿਲਾਫ ਦੱਖਣੀ ਅਫਰੀਕਾ ਦਾ ਸਕਸੈਸ ਰੇਟ 65 ਫੀਸਦੀ ਹੈ।
2. ਪਾਕਿਸਤਾਨ ਅਤੇ ਦੱ. ਅਫਰੀਕਾ ਵਿਚਾਲੇ 78 ਮੈਚ ਹੋ ਚੁੱਕੇ ਹਨ। ਇਨ੍ਹਾਂ ਮੈਚਾਂ 'ਚ ਪਾਕਿਸਤਾਨ ਨੇ 27 ਮੈਚ ਜਿੱਤੇ ਹਨ। ਜਦਕਿ ਦੱਖਣੀ ਅਫਰੀਕਾ ਨੇ 50 ਮੈਚ ਜਿੱਤੇ ਹਨ। ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ ।

3. ਵਰਲਡ 'ਚ ਕੱਪ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਅਜੇ ਤਕ 4 ਮੈਚ ਹੋ ਚੁੱਕੇ ਹਨ। ਪਾਕਿਸਤਾਨ ਨੇ 1 ਮੈਚ ਜਿੱਤਿਆ ਹੈ ਜਦਕਿ ਦੱਖਣੀ ਅਫਰੀਕਾ ਨੇ 3 ਮੈਚ ਜਿੱਤੇ ਹਨ। ਪਾਕਿ ਨੂੰ ਵਰਲਡ ਕੱਪ 'ਚ ਦੱਖਣੀ ਅਫਰੀਕਾ ਖਿਲਾਫ ਇਕਮਾਤਰ ਜਿੱਤ 2015 'ਚ ਮਿਲੀ ਸੀ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ
1. ਪਿੱਚ ਦੀ ਸਥਿਤੀ : ਲਾਰਡਸ 'ਚ ਪਿਛਲੇ ਪੰਜ ਵਨ-ਡੇ 'ਚ ਰਨ ਚੇਜ਼ ਕਰਨ ਵਾਲੀ ਟੀਮ ਤਿੰਨ ਵਾਰ ਜਿੱਤੀ ਹੈ। ਇਸ ਮੈਦਾਨ 'ਤੇ ਔਸਤ ਸਕੋਰ 288 ਰਿਹਾ ਹੈ।
2. ਮੌਸਮ ਦਾ ਮਿਜਾਜ਼ : ਅੱਜ ਦਾ ਮੈਚ ਮੀਂਹ ਨਾਲ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ  ਲੰਡਨ 'ਚ ਮੈਚ ਦੇ ਦੌਰਾਨ ਮੀਂਹ ਦੀ ਸੰਭਾਵਨਾ ਹੈ। ਤਾਪਮਾਨ 18 ਤੋਂ 24 ਡਿਗਰੀ ਦੇ ਆਸਪਾਸ ਰਹੇਗਾ।


author

Tarsem Singh

Content Editor

Related News