ਪਾਬਲੋ ਨੇ ਪਹਿਲੀ ਵਾਰ ਗ੍ਰੈਂਡ ਸਲੈਮ ਸੈਮੀਫਾਈਨਲ ''ਚ ਬਣਾਈ ਜਗ੍ਹਾ

09/07/2017 1:22:49 AM

ਨਿਊਯਾਰਕ— ਪੁਰਸ਼ਾਂ ਦੇ ਡਰਾਅ ਵਿਚ ਸਪੇਨ ਦੇ ਪਾਬਲੋ ਕਾਰੀਨੋ ਬੁਸਤਾ ਨੇ ਵੀ ਪਹਿਲੀ ਵਾਰ ਗ੍ਰੈਂਡ ਸਲੈਮ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਉਸ ਨੇ ਅਰਜਨਟੀਨਾ ਦੇ ਡਿਆਗੋ ਸ਼ਵਾਟਰਜਮੈਨ ਨੂੰ 6-4, 6-4, 6-2 ਨਾਲ ਲਗਾਤਾਰ ਸੈੱਟਾਂ ਵਿਚ ਹਰਾਇਆ ਤੇ ਦੋ ਘੰਟੇ ਤੋਂ ਵੀ ਵੱਧ ਸਮੇਂ ਵਿਚ ਜਿੱਤ ਆਪਣੇ ਨਾਂ ਕਰ ਲਈ। ਬੁਸਤਾ ਨੇ ਮੈਚ ਵਿਚ 30 ਵਿਨਰਸ ਲਾਏ ਤੇ ਉਸ ਨੇ ਅਜੇ ਤਕ ਇਕ ਵੀ ਸੈੱਟ ਨਹੀਂ ਗੁਆਇਆ।
ਸਪੈਨਿਸ਼ ਖਿਡਾਰੀ ਸਾਹਮਣੇ ਅਗਲੇ ਦੌਰ ਵਿਚ ਹੁਣ ਦੱਖਣੀ ਅਫਰੀਕਾ ਦੇ ਛੇ ਫੁੱਟ ਅੱਠ ਇੰਚ ਲੰਬੇ ਖਿਡਾਰੀ ਕੇਵਿਨ ਐਂਡਰਸਨ ਦੀ ਚੁਣੌਤੀ ਰਹੇਗੀ। ਐਂਡਰਸਨ ਨੇ ਆਪਣੇ ਆਖਰੀ-8 ਮੁਕਾਬਲੇ ਵਿਚ ਘਰੇਲੂ ਖਿਡਾਰੀ ਸੈਮ ਕਵੇਰੀ ਨੂੰ ਮੈਰਾਥਨ ਮੈਚ ਵਿਚ 7-6, 6-7, 6-3, 7-6 ਨਾਲ ਹਰਾਇਆ ਤੇ ਕਰੀਅਰ ਵਿਚ ਪਹਿਲੀ ਵਾਰ ਗ੍ਰੈਂਡ ਸਲੈਮ ਸੈਮੀਫਾਈਨਲ ਵਿਚ ਪਹੁੰਚਿਆ। ਉਸ ਨੇ ਤਿੰਨ ਘੰਟੇ 26 ਮਿੰਟ ਵਿਚ ਮੁਕਾਬਲਾ ਜਿੱਤਿਆ ਤੇ ਮੈਚ ਵਿਚ 22 ਐਸ ਤੇ 67 ਵਿਨਰਸ ਲਾਏ।


Related News