ਗਾਇਕ ਸ਼ੈਰੀ ਮਾਨ ਨੇ ਪਹਿਲੀ ਵਾਰ ਦਿਖਾਈ ਨੰਨ੍ਹੀ ਧੀ ਦੀ ਪਹਿਲੀ ਝਲਕ

Monday, Apr 08, 2024 - 11:10 AM (IST)

ਗਾਇਕ ਸ਼ੈਰੀ ਮਾਨ ਨੇ ਪਹਿਲੀ ਵਾਰ ਦਿਖਾਈ ਨੰਨ੍ਹੀ ਧੀ ਦੀ ਪਹਿਲੀ ਝਲਕ

ਐਂਟਰਟੇਨਮੈਂਟ ਡੈਸਕ : ਆਪਣੇ ਪਹਿਲੇ ਗੀਤ 'ਯਾਰ ਅਣਮੁੱਲੇ' ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਧਮਾਕੇਦਾਰ ਸ਼ੁਰੂਆਤ ਕਰਨ ਵਾਲੇ ਗਾਇਕ ਸ਼ੈਰੀ ਮਾਨ ਸ਼ੁਰੂਆਤ ਤੋਂ ਹੀ ਲਗਾਤਾਰ ਇਕ ਤੋਂ ਬਾਅਦ ਇਕ ਹਿੱਟ ਗਾਣੇ ਦਿੰਦੇ ਆ ਰਹੇ ਹਨ। ਹਾਲ ਹੀ 'ਚ ਸ਼ੈਰੀ ਮਾਨ ਨੇ ਪ੍ਰਸ਼ੰਸਕਾਂ ਨੂੰ ਘਰ ਦੇ ਖ਼ਾਸ ਮੈਂਬਰ ਦੇ ਰੂ-ਬ-ਰੂ ਕਰਵਾਇਆ ਹੈ। ਦਰਅਸਲ, ਸ਼ੈਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇੱਕ ਛੋਟੀ ਬੱਚੀ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਫੈਨਜ਼ ਲਗਾਤਾਰ ਕੁਮੈਂਟ ਕਰਕੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। 

ਦਰਅਸਲ, ਸ਼ੈਰੀ ਮਾਨ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ''ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ...… ਚਿੜੀਆਂ ਮੁੜ੍ਹ ਆਈਆਂ ❤️...।'' ਸ਼ੈਰੀ ਮਾਨ ਦੀ ਪੋਸਟ ਤੋਂ ਇਹ ਸਾਫ ਹੋ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਘਰ ਨੰਨ੍ਹੀ ਪਰੀ ਦਾ ਸਵਾਗਤ ਕੀਤਾ ਹੈ। ਇਸ 'ਤੇ ਪ੍ਰਸ਼ੰਸਕ ਕੁਮੈਂਟ ਕਰਕੇ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, 'ਧੀ ਦੇ ਰੂਪ 'ਚ ਮਾਂ ਵਾਪਸ ਆਈ', ਜਦਕਿ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ- ਤੁਹਾਡੀ ਮਾਂ ਵਾਪਸ ਆ ਗਈ। ਸ਼ੈਰੀ ਮਾਨ ਵੱਲੋਂ ਆਪਣੀ ਧੀ ਦੀ ਝਲਕ ਹੀ ਦਿਖਾਈ ਗਈ ਹੈ, ਹਾਲਾਂਕਿ ਉਸ ਦਾ ਚਿਹਰਾ ਰਿਵੀਲ ਨਹੀਂ ਕੀਤਾ ਹੈ। ਕਲਾਕਾਰ ਦੀ ਇਸ ਖੁਸ਼ੀ 'ਚ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਸ਼ਾਮਲ ਹੋ ਰਹੇ ਹਨ।

PunjabKesari

ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ੈਰੀ ਮਾਨ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ 'ਚ ਕਈ ਸੁਪਰਹਿੱਟ ਗੀਤ ਪੇਸ਼ ਕੀਤੇ। ਉਨ੍ਹਾਂ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ ਹੈ।

PunjabKesari

ਸ਼ੈਰੀ ਮਾਨ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜੋ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਸਿਰਫ ਗੀਤਾਂ ਨਾਲ ਹੀ ਨਹੀਂ, ਸਗੋਂ ਆਪਣੀਆਂ ਗੱਲਾਂ ਨਾਲ ਵੀ ਐਂਟਰਟੇਨ ਕਰਦੇ ਰਹਿੰਦੇ ਹਨ। ਸ਼ੈਰੀ ਦੀਆਂ ਅਣਗਿਣਤ ਵੀਡੀਓਜ਼ ਸੋਸ਼ਲ ਮੀਡੀਆ ’ਤੇ ਮੌਜੂਦ ਹਨ, ਜਿਨ੍ਹਾਂ ’ਚ ਉਹ ਆਪਣੇ ਚਾਹੁਣ ਵਾਲਿਆਂ ਨੂੰ ਹਸਾਉਂਦੇ ਨਜ਼ਰ ਆ ਰਹੇ ਹਨ।

PunjabKesari


author

sunita

Content Editor

Related News