ਇਸ ਸਾਲ ਪਹਿਲੀ ਵਾਰ ਪਾਰਾ ਪੁੱਜਿਆ 40 ਡਿਗਰੀ, ਹਲਕੀ ਬੂੰਦਾਂਬਾਂਦੀ ਦੇ ਆਸਾਰ

Saturday, Apr 27, 2024 - 11:00 AM (IST)

ਇਸ ਸਾਲ ਪਹਿਲੀ ਵਾਰ ਪਾਰਾ ਪੁੱਜਿਆ 40 ਡਿਗਰੀ, ਹਲਕੀ ਬੂੰਦਾਂਬਾਂਦੀ ਦੇ ਆਸਾਰ

ਚੰਡੀਗੜ੍ਹ (ਪਾਲ) : ਇਸ ਸਾਲ ਆਖ਼ਰ ਤਾਪਮਾਨ ਨੇ 40 ਡਿਗਰੀ ਨੂੰ ਛੂਹ ਹੀ ਲਿਆ। ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਰਿਕਾਰਡ ਕੀਤਾ ਗਿਆ। ਇਹ ਇਸ ਸਾਲ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਰਿਹਾ। 2019 ਅਤੇ 2020 ਤੋਂ ਬਾਅਦ ਇਹ ਲਗਾਤਾਰ ਚੌਥਾ ਸਾਲ ਹੈ, ਜਦੋਂ ਅਪ੍ਰੈਲ ਵਿਚ ਪਾਰਾ 40 ਡਿਗਰੀ ਨੂੰ ਛੂਹ ਗਿਆ। ਮੋਟੇ ਤੌਰ ’ਤੇ ਦੇਖਿਆ ਜਾਵੇ ਤਾਂ 2019 ਅਤੇ 2020 ਹੀ 2 ਅਜਿਹੇ ਸਾਲ ਰਹੇ, ਜਦੋਂ ਸ਼ਹਿਰ ਦੇ ਲੋਕਾਂ ਨੂੰ ਅਪ੍ਰੈਲ ਦੇ ਮਹੀਨੇ ਵਿਚ 40 ਡਿਗਰੀ ਦੀ ਗਰਮੀ ਸਹਿਣੀ ਪਈ ਸੀ।

ਸਵੇਰ ਹੀ ਸ਼ਹਿਰ ਵਿਚ ਗਰਮੀ ਮਹਿਸੂਸ ਕੀਤੀ ਜਾ ਰਹੀ ਸੀ, ਕਿਉਂਕਿ ਵੀਰਵਾਰ ਰਾਤ ਘੱਟ ਤੋਂ ਘੱਟ ਤਾਪਮਾਨ ਵੀ 20 ਡਿਗਰੀ ਤੋਂ ਹੇਠਾ ਨਹੀਂ ਗਿਆ ਸੀ ਅਤੇ ਘੱਟ ਤੋਂ ਘੱਟ ਤਾਪਮਾਨ ਹੀ 20.6 ਡਿਗਰੀ ਦਰਜ ਹੋਇਆ। ਮੌਸਮ ਵਿਗਿਆਨ ਕੇਂਦਰ ਨੇ ਹਾਲਾਂਕਿ ਸ਼ੁੱਕਰਵਾਰ ਨੂੰ ਮੀਂਹ ਦੇ ਆਸਾਰ ਜਤਾਏ ਸੀ ਪਰ ਮੀਂਹ ਨਹੀਂ ਪਿਆ। ਸਾਰਾ ਦਿਨ ਧੁੱਪ ਰਹੀ ਅਤੇ ਪਾਰਾ 40 ਡਿਗਰੀ ਨੂੰ ਪਾਰ ਕਰ ਗਿਆ। ਹਾਲਾਂਕਿ ਰਾਤ 8 ਵਜੇ ਤੋਂ ਬਾਅਦ ਸ਼ਹਿਰ ਦੇ ਉਪਰ ਬੱਦਲ ਆ ਗਏ ਅਤੇ ਮੌਸਮ ਵਿਗਿਆਨ ਕੇਂਦਰ ਨੇ ਵੀ ਤੇਜ਼ ਹਵਾਵਾਂ ਦੇ ਨਾਲ ਸ਼ਨੀਵਰ ਅਤੇ ਸੋਮਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਬੂੰਦਾਂਬਾਂਦੀ ਦੇ ਆਸਾਰ ਜਤਾਏ ਹਨ।
 


author

Babita

Content Editor

Related News