ਬਾਲਾਜੀ ਤੇ ਬੇਜੇਮੈਨ ਦੀ ਜੋੜੀ ATP ਹਿਊਸਟਨ ਦੇ ਸੈਮੀਫਾਈਨਲ ’ਚ

Friday, Apr 05, 2024 - 08:18 PM (IST)

ਬਾਲਾਜੀ ਤੇ ਬੇਜੇਮੈਨ ਦੀ ਜੋੜੀ ATP ਹਿਊਸਟਨ ਦੇ ਸੈਮੀਫਾਈਨਲ ’ਚ

ਹਿਊਸਟਨ– ਭਾਰਤ ਦੇ ਐੱਨ. ਸ਼੍ਰੀਰਾਮ ਬਾਲਾਜੀ ਤੇ ਜਰਮਨੀ ਦੇ ਆਂਦ੍ਰੇ ਬੇਜੇਮੈਨ ਦੀ ਜੋੜੀ ਭਾਰਤ ਦੇ ਅਰਜੁਨ ਖਾੜੇ ਤੇ ਜੀਵਨ ਨੇਂਦੁਚੇਝਿਆਨ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਏ. ਟੀ. ਪੀ. ਹਿਊਸਟਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਚੋਟੀ ਦਰਜਾ ਪ੍ਰਾਪਤ ਅਮਰੀਕਾ ਦੇ ਰਾਜੀਵ ਰਾਮ ਤੇ ਆਸਟਿਨ ਕ੍ਰਾਈਸੇਕ ਨੂੰ ਹਰਾਉਣ ਵਾਲੇ ਬਾਲਾਜੀ ਤੇ ਬੇਜੇਮੈਨ ਨੇ 59 ਮਿੰਟ ’ਚ 6-0, 6-3 ਦੀ ਜਿੱਤ ਦਰਜ ਕੀਤੀ। ਹੁਣ ਉਸਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਆਸਟ੍ਰੇਲੀਆ ਦੇ ਮੈਕਸ ਪਰਸਲ ਤੇ ਅਮਰੀਕਾ ਦੇ ਜੌਰਡਨ ਥਾਂਪਸਨ ਦੀ ਜੋੜੀ ਨਾਲ ਹੋਵੇਗਾ।


author

Aarti dhillon

Content Editor

Related News