ਵਿਸ਼ਵ ਕੱਪ : ਦੀਪਿਕਾ ਸੈਮੀਫਾਈਨਲ ’ਚ, ਤੀਰਅੰਦਾਜ਼ਾਂ ਦੇ ਚਾਰ ਤਮਗੇ ਪੱਕੇ
Friday, Apr 26, 2024 - 08:38 PM (IST)
ਸ਼ੰਘਾਈ– ਮਾਂ ਬਣਨ ਤੋਂ ਬਾਅਦ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਦੀਪਿਕਾ ਕੁਮਾਰੀ ਨੇ ਕੋਰੀਆ ਦੀ ਜਿਓਨ ਹੁਨਯੰਗ ਨੂੰ ਹਰਾ ਕੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਪਹਿਲੇ ਗੇੜ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਦਕਿ ਕੰਪਾਊਂਡ ਤੀਰਅੰਦਾਜ਼ਾਂ ਨੇ ਭਾਰਤ ਦਾ ਚੌਥਾ ਤਮਗਾ ਪੱਕਾ ਕਰ ਦਿੱਤਾ। ਵਿਸ਼ਵ ਰੈਂਕਿੰਗ ਵਿਚ 142ਵੇਂ ਸਥਾਨ ’ਤੇ ਖਿਸਕੀ ਤਿੰਨ ਵਾਰ ਦੀ ਓਲੰਪੀਅਨ ਦੀਪਿਕਾ ਨੇ ਜਿਓਨ ਨੂੰ 6-4 (27-28, 27-27, 29-28, 29-27, 28-28) ਨਾਲ ਹਰਾਇਆ।
ਇਸ ਤੋਂ ਪਹਿਲਾਂ ਜਯੋਤੀ ਸੁਰੇਖਾ ਵੇਨਮ ਤੇ ਅਭਿਸ਼ੇਕ ਵਰਮਾ ਦੀ ਕੰਪਾਊਂਡ ਮਿਕਸਡ ਟੀਮ ਨੇ ਫਾਈਨਲ ਵਿਚ ਜਗ੍ਹਾ ਬਣਾਈ। ਦੁਨੀਆ ਦੀ ਦੂਜੇ ਨੰਬਰ ਦੀ ਟੀਮ ਨੇ 5 ਹੀ ਅੰਕ ਗਵਾਉਂਦੇ ਹੋਏ ਮੈਕਸੀਕੋ ਦੀ ਆਂਦ੍ਰਿਯਾ ਬੇਸੇਰਾ ਤੇ ਲੋਟ ਮੈਕਸਿਮੋ ਮੇਂਡੇਜ ਓਰਟਿਜ ਨੂੰ 155-151 ਨਾਲ ਹਰਾਇਆ।
ਜਯੋਤੀ ਮਹਿਲਾ ਕੰਪਾਊਂਡ ਟੀਮ ਵਿਚ ਵੀ ਸ਼ਾਮਲ ਹੈ ਜਿਹੜੀ ਬੁੱਧਵਾਰ ਨੂੰ ਫਾਈਨਲ ਵਿਚ ਪੁਹੰਚੀ ਸੀ। ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਜਯੋਤੀ ਤਮਗੇ ਦੀ ਹੈਟ੍ਰਿਕ ਦੀ ਦੌੜ ਵਿਚ ਹੈ।
ਭਾਰਤੀ ਤੀਰਅੰਦਾਜ਼ ਚਾਰ ਟੀਮ ਪ੍ਰਤੀਯੋਗਿਤਾਵਾਂ ਦੇ ਫਾਈਨਲ ਵਿਚ ਪਹੁੰਚ ਗਏ ਤੇ ਕੰਪਾਊਂਡ ਵਿਅਕਤੀਗਤ ਵਰਗ ਵਿਚ ਜਯੋਤੀ ਤੇ ਪ੍ਰਿਯਾਂਸ਼ ਸੈਮੀਫਾਈਨਲ ਵਿਚ ਪਹੁੰਚ ਕੇ ਤਮਗੇ ਦੀ ਦੌੜ ਵਿਚ ਹਨ। ਭਾਰਤੀ ਟੀਮ ਕੰਪਾਊਂਡ ਪੁਰਸ਼, ਮਹਿਲਾ, ਮਿਕਸਡ ਤੇ ਪੁਰਸ਼ ਰਿਕਰਵ ਟੀਮ ਪ੍ਰਤੀਯੋਗਿਤਾਵਾਂ ਦੇ ਫਾਈਨਲ ਵਿਚ ਪੁਹੰਚੀ।