ਤੇਜ਼ੀ ਨਾਲ ਬੰਦ ਹੋਇਆ ਬਾਜ਼ਾਰ, ਸੈਂਸੈਕਸ ਪਹਿਲੀ ਵਾਰ 75,000 ਦੇ ਪਾਰ, ਨਿਫਟੀ 22,753 ''ਤੇ ਪੁੱਜਾ

Wednesday, Apr 10, 2024 - 06:43 PM (IST)

ਮੁੰਬਈ (ਭਾਸ਼ਾ) - ਈਦ ਦੇ ਤਿਉਹਾਰ ਮੌਕੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ’ਚ ਛੁੱਟੀ ਹੁੰਦੀ ਹੈ ਪਰ ਉਸ ਤੋਂ ਇਕ ਦਿਨ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਨਿਵੇਸ਼ਕਾਂ ਨੂੰ ਸ਼ਾਨਦਾਰ ਈਦ ਦਿੰਦੇ ਹੋਏ ਬੰਦ ਹੋਇਆ। ਸੈਂਸੈਕਸ ਅਤੇ ਨਿਫਟੀ ਰਿਕਾਰਡ ਹਾਈ ’ਤੇ ਬੰਦ ਹੋਏ। ਸੈਂਸੈਕਸ ਪਹਿਲੀ ਵਾਰ 75000 ਦੇ ਉੱਪਰ ਬੰਦ ਹੋਇਆ। ਅੱਜ ਦਾ ਕਾਰੋਬਾਰ ਖ਼ਤਮ ਹੋਣ ’ਤੇ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 354.45 ਅੰਕਾਂ ਦੇ ਉਛਾਲ ਨਾਲ 75,038.15 ਅੰਕਾਂ ’ਤੇ ਬੰਦ ਹੋਇਆ ਹੈ, ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 111.05 ਅੰਕਾਂ ਦੇ ਉਛਾਲ ਨਾਲ 22,753.80 ਅੰਕਾਂ ’ਤੇ ਬੰਦ ਹੋਇਆ ਹੈ। 

ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ

ਨਿਫਟੀ ਦਾ ਮਿਡਕੈਪ ਕੈਪ ਇੰਡੈਕਸ ਵੀ ਆਪਣੇ ਉੱਚੇ ਇਤਿਹਾਸਕ ਪੱਧਰ ’ਤੇ ਬੰਦ ਹੋਇਆ ਹੈ। ਭਾਰਤੀ ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਇਤਿਹਾਸਕ ਹਾਈ ’ਤੇ ਜਾ ਕੇ ਬੰਦ ਹੋਇਆ ਹੈ। ਬੀ. ਐੱਸ. ਈ. ’ਤੇ ਸੂਚੀਬੱਧ ਸ਼ੇਅਰਾਂ ਦਾ ਮਾਰਕੀਟ ਕੈਪ 402.16 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚੇ ਪੱਧਰ ’ਤੇ ਬੰਦ ਹੋਇਆ ਹੈ, ਜੋ ਪਿਛਲੇ ਸੈਸ਼ਨ ’ਚ 399.92 ਲੱਖ ਕਰੋੜ ਰੁਪਏ ਸੀ। ਯਾਨੀ ਅੱਜ ਦੇ ਸੈਸ਼ਨ ’ਚ ਬਾਜ਼ਾਰ ਮੁੱਲ ’ਚ 2.24 ਲੱਖ ਕਰੋੜ ਰੁਪਏ ਦਾ ਉਛਾਲ ਦੇਖਿਆ ਗਿਆ ਹੈ। ਬੀ. ਐੱਸ. ਈ. ਅੰਕੜਿਆਂ ਮੁਤਾਬਕ 3933 ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਸ ’ਚ 1960 ਸ਼ੇਅਰ ਵਾਧੇ ਨਾਲ ਅਤੇ 1867 ਸ਼ੇਅਰ ਘਾਟੇ ਨਾਲ ਬੰਦ ਹੋਏ। 107 ਸ਼ੇਅਰਾਂ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਦੇਖਿਆ ਗਿਆ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ


rajwinder kaur

Content Editor

Related News