ਭਾਰਤ ਦੇ ਪੰਜਵੇਂ ਨੰਬਰ ''ਤੇ ਆਉਣ ਨਾਲ ਹੋਰ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੇਗੀ : ਸ਼੍ਰੀਜੇਸ਼

Thursday, Jul 19, 2018 - 10:32 AM (IST)

ਬੈਂਗਲੁਰੂ— ਕਪਤਾਨ ਪੀ. ਆਰ. ਸ਼੍ਰੀਜੇਸ਼ ਨੇ ਕਿਹਾ ਕਿ ਵਿਸ਼ਵ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਪਹੁੰਚਣ ਨਾਲ ਭਾਰਤੀ ਹਾਕੀ ਟੀਮ ਨੂੰ ਆਗਾਮੀ ਏਸ਼ੀਆਈ ਖੇਡਾਂ ਅਤੇ ਐੱਫ.ਆਈ.ਐੱਚ. ਵਿਸ਼ਵ ਕੱਪ 'ਚ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੇਗੀ। ਸ਼੍ਰੀਜੇਸ਼ ਨੇ ਇੱਥੇ ਸਾਈ ਸੈਂਟਰ 'ਚ ਚਲ ਰਹੇ ਰਾਸ਼ਟਰੀ ਕੈਂਪ 'ਚ ਕਿਹਾ, ''ਇਸ ਨਾਲ ਸਾਨੂੰ 18ਵੀਆਂ ਏਸ਼ੀਆਈ ਖੇਡਾਂ ਅਤੇ ਭੁਵਨੇਸ਼ਵਰ 'ਚ ਸਾਲ ਦੇ ਅੰਤ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਬਿਹਤਰ ਪ੍ਰਦਰਸ਼ਨ ਦੀ ਪ੍ਰੇਰਣਾ ਮਿਲੇਗੀ। ਅਸੀਂ ਆਪਣੀ ਧਰਤੀ 'ਤੇ ਖਿਤਾਬ ਜਿੱਤਣਾ ਚਾਹੁੰਦੇ ਹਾਂ।'' 
PunjabKesari
ਉਨ੍ਹਾਂ ਕਿਹਾ ਕਿ ਏਸ਼ੀਆਈ ਖੇਡ ਚੈਂਪੀਅਨਜ਼ ਟਰਾਫੀ ਨਾਲੋ ਇਕਦਮ ਵੱਖ ਹੋਣਗੇ ਕਿਉਂਕਿ ਹਿੱਸੇਦਾਰ ਟੀਮਾਂ ਦੀ ਸ਼ੈਲੀ ਯੂਰਪੀ ਦੇਸ਼ਾਂ ਤੋਂ ਇਕਦਮ ਵੱਖ ਹੋਵੇਗੀ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਕ ਕਪਤਾਨ ਦੇ ਤੌਰ 'ਤੇ ਵਾਪਸੀ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿਉਂਕਿ ਉਹ ਸੀਨੀਅਰ ਖਿਡਾਰੀ ਦੇ ਤੌਰ 'ਤੇ ਆਪਣਾ ਕੰਮ ਕਰ ਰਹੇ ਹਨ।


Related News