ਹਰੀਰੇ ਪੱਤਣ 'ਤੇ ਪੁੱਜੇ ਵਿਦੇਸ਼ੀ ਪੰਛੀ, ਮਹਿਮਾਨ ਨਿਵਾਜੀ 'ਚ ਲੱਗੇ ਕਰਮਚਾਰੀ, ਠੰਡ ਦੇ ਚੱਲਦਿਆਂ ਹੋਰ ਵਧੇਗੀ ਗਿਣਤੀ
Friday, Dec 26, 2025 - 11:19 AM (IST)
ਤਰਨਤਾਰਨ (ਰਮਨ ਚਾਵਲਾ)- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 54 ’ਤੇ ਜ਼ਿਲ੍ਹਾ ਫਿਰੋਜ਼ਪੁਰ, ਤਰਨਤਾਰਨ ਅਤੇ ਕਪੂਰਥਲਾ ਦੀ ਹੱਦ ਦੇ 86 ਵਰਗ ਕਿਲੋਮੀਟਰ ਘੇਰੇ ’ਚ ਮੌਜੂਦ ਹਰੀਕੇ ਬਰਡ ਸੈਂਚੁਰੀ ਵਿਚ ਜਿੱਥੇ ਰੰਗ-ਬਿਰੰਗੇ ਸੈਂਕੜੇ ਕਿਸਮਾਂ ਵਾਲੇ ਹਜ਼ਾਰਾਂ ਪੰਛੀ ਹਰ ਸਾਲ ਦੀ ਤਰ੍ਹਾਂ ਪੁੱਜ ਚੁੱਕੇ ਹਨ, ਉਥੇ ਹੀ ਇਨ੍ਹਾਂ ਨੂੰ ਵੇਖਣ ਲਈ ਪੰਛੀ ਪ੍ਰੇਮੀਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਵੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਅਤੇ ਵਰਲਡ ਵਾਈਡ ਲਾਈਫ ਵੱਲੋਂ ਇਸ ਕੁਦਰਤੀ ਨਜ਼ਾਰੇ ਨੂੰ ਵੇਖਣ ਪੁੱਜਣ ਵਾਲੇ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵਾਤਾਵਰਨ,ਪਾਣੀ, ਕੁਦਰਤ ਦੀ ਜਿੱਥੇ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਗੰਦਗੀ ਨਾ ਫੈਲਾਉਣ, ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਰੁੱਖਾਂ ਨੂੰ ਨਾ ਵੱਢਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਲਈ ਵੱਡਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਜਾਣਕਾਰੀ ਦਿੰਦੇ ਹੋਏ ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਹਰੀਕੇ ਬਰਡ ਸੈਂਚੁਰੀ ’ਚ ਹਰ ਸਾਲ ਦੀ ਤਰ੍ਹਾਂ ਆਉਣ ਵਾਲੇ ਪੰਛੀਆਂ ਦੀ ਦੇਖਭਾਲ ਸਬੰਧੀ ਵੱਖ-ਵੱਖ ਪੈਟਰੋਲਿੰਗ ਪਾਰਟੀਆਂ ਆਪੋ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਹੋਏ ਇਨ੍ਹਾਂ ਦੀ ਮਹਿਮਾਨ ਨਿਵਾਜੀ ’ਚ ਲੱਗੀਆਂ ਹੋਈਆਂ ਹਨ। ਰੇਂਜ ਅਧਿਕਾਰੀ ਨੇ ਦੱਸਿਆ ਕਿ ਜਿਵੇਂ-ਜਿਵੇਂ ਠੰਢ ਵੱਧ ਰਹੀ ਹੈ, ਉਸੇ ਤਹਿਤ ਪੰਛੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਠੰਡ ਵਧਣ ਦੇ ਚੱਲਦਿਆਂ ਪੰਛੀਆਂ ਦੀ ਗਿਣਤੀ ’ਚ ਹੋਰ ਵਾਧਾ ਹੋਵੇਗਾ, ਜਿਸ ਦੀ ਗਿਣਤੀ ਜਨਵਰੀ ਮਹੀਨੇ ਵਿਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪਿਓ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲਥਪਥ ਮਿਲੀ ਲਾਸ਼
ਰੇਂਜ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਰਸ਼ੀਆ, ਕੈਨੇਡਾ, ਸਾਈਬੇਰੀਆ, ਕੇਜਾਕਿਸਤਾਨ ਅਤੇ ਹੋਰ ਦੇਸ਼ਾਂ ਜਿੱਥੇ ਬਰਫ ਜ਼ਿਆਦਾ ਪੈਣ ਕਰਕੇ ਪੰਛੀਆਂ ਨੂੰ ਖਾਣ ਲਈ ਖੁਰਾਕ ਨਹੀਂ ਮਿਲਦੀ ਹੈ, ਉਸੇ ਤਹਿਤ ਉਹ ਕਈ ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਉਪਰੀ ਹਿੱਸੇ ਤੋਂ ਹੇਠਲੇ ਇਲਾਕਿਆਂ ਵਿਚ ਆਉਣ ਦੌਰਾਨ ਹਰੀਕੇ ਵੈਟਲੈਂਡ ਨੂੰ ਆਪਣੀ ਪਹਿਲੀ ਪਸੰਦ ਮੰਨਦੇ ਹਨ। ਜਿੱਥੇ ਸ਼ਾਂਤਮਈ ਅਤੇ ਬਿਨਾਂ ਡਰ ਵਾਲੇ ਮਾਹੌਲ ਨੂੰ ਪਸੰਦ ਕਰਦੇ ਹੋਏ ਕਰੀਬ ਫਰਵਰੀ ਦੇ ਆਖਰੀ ਮਹੀਨੇ ਤੱਕ ਰੁਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਠਖੇਲੀਆਂ ਕਰਦੇ ਹੋਏ ਸੁੰਦਰ ਪੰਛੀਆਂ ਦੀ ਮਨਮੋਹਕ ਆਵਾਜ਼ ਨੂੰ ਸੁਣ ਕੇ ਜਿੱਥੇ ਪੰਛੀ ਪ੍ਰੇਮੀ ਕੁਦਰਤੀ ਨਜ਼ਾਰੇ ਦਾ ਆਨੰਦ ਲੈਂਦੇ ਵੇਖੇ ਜਾ ਸਕਦੇ ਹਨ, ਉਥੇ ਹੀ ਸਕੂਲੀ ਬੱਚਿਆਂ ਵਿਚ ਵੀ ਇਨ੍ਹਾਂ ਪ੍ਰਤੀ ਕਾਫੀ ਜ਼ਿਆਦਾ ਪਿਆਰ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
ਰੇਂਜ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਸਕੂਲੀ ਬੱਚਿਆਂ ਦੀ ਗਿਣਤੀ ਵੱਡੀ ਮਾਤਰਾ ਵਿਚ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਉਨ੍ਹਾਂ ਦੀ ਟੀਮ ਦੇ ਮੈਂਬਰ ਅਤੇ ਨੇਚਰ ਗਾਈਡ ਵਜੋਂ ਡਿਊਟੀ ਨਿਭਾਅ ਰਹੇ ਧਰਮ ਸਿੰਘ ਅਤੇ ਹੋਰ ਕਰਮਚਾਰੀਆਂ ਵੱਲੋਂ ਸਕੂਲੀ ਬੱਚਿਆਂ ਅਤੇ ਪਹੁੰਚਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਅਹਿਮ ਰੋਲ ਅਦਾ ਕਰਨ ਅਤੇ ਰੁੱਖਾਂ ਦੀ ਕਟਾਈ ਕਰਨ ਤੋਂ ਜਿੱਥੇ ਗੁਰੇਜ ਕੀਤਾ ਜਾਵੇ, ਉਥੇ ਹੀ ਹਰ ਘਰ ਦੇ ਮੈਂਬਰ ਵੱਲੋਂ ਇਕ ਰੁੱਖ ਜ਼ਰੂਰ ਲਗਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪਲਾਸਟਿਕ ਦੀ ਵਰਤੋਂ ਨਾ ਕਰਨ, ਪਰਾਲੀ ਨੂੰ ਅੱਗ ਨਾ ਲਗਾਉਣ, ਪਾਣੀ ਦੀ ਸਾਂਭ ਸੰਭਾਲ ਅਤੇ ਉਸਨੂੰ ਗੰਦਾ ਨਾ ਕਰਨ ਅਤੇ ਜੀਵ ਜੰਤੂਆਂ ਨਾਲ ਪਿਆਰ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੀਆਂ ਤਿੰਨ ਔਰਤਾਂ ਨੇ ਅੰਤਰਰਾਸ਼ਟਰੀ ਮੰਚ ’ਤੇ ਰੱਚਿਆ ਇਤਿਹਾਸ, ਮਾਂ, ਧੀ ਅਤੇ ਸੱਸ ਨੂੰ ਮਿਲਿਆ ਤਾਜ
ਹਰ ਸਾਲ ਪੁੱਜਦੇ ਹਨ ਰੰਗ ਬਰਿੰਗੇ ਮਹਿਮਾਨ
ਰੇਂਜ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਸਾਲ 2016 ਦੌਰਾਨ ਹਰੀਕੇ ਵੈਟਲੈਂਡ ਵਿਖੇ 1 ਲੱਖ 5 ਹਜ਼ਾਰ, 2017 ਦੌਰਾਨ 93 ਹਜ਼ਾਰ, ਸਾਲ 2018 ਦੌਰਾਨ 94771, ਸਾਲ 2019 ਦੌਰਾਨ 123128, ਸਾਲ 2020 ਦੌਰਾਨ 91025, 2021 ਦੌਰਾਨ 74,869, ਸਾਲ 2022 ਦੌਰਾਨ 65624, ਸਾਲ 2023 ਦੌਰਾਨ 65624, ਸਾਲ 2024 ਦੌਰਾਨ 50,000 ਪੰਛੀਆਂ ਵੱਲੋਂ ਦਸਤਕ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਠੰਡ ਵਧਣ ਦੇ ਚਲਦਿਆਂ ਪੰਛੀਆਂ ਦੀ ਗਿਣਤੀ ਹੋਰ ਵਧਣ ਦੇ ਆਸਾਰ ਹਨ।
