ਭਾਰਤ-ਪਾਕਿ ਕ੍ਰਿਕਟ ਮੈਚ ਦੀ ਉਡੀਕ ''ਚ ਬੈਠੇ ਫੈਨਜ਼ ਦੀਆਂ ਉਮੀਦਾਂ ਨੂੰ ਝਟਕਾ! ਏਸ਼ੀਆ ਕੱਪ ਨੂੰ ਲੈ ਕੇ ਹੋਇਆ ਇਹ ਫ਼ੈਸਲਾ

05/08/2023 10:57:55 PM

ਨਵੀਂ ਦਿੱਲੀ (ਭਾਸ਼ਾ): ਜੇਕਰ ਤੁਸੀਂ ਵੀ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਮੁਕਾਬਲੇ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡਾ ਇੰਤਜ਼ਾਰ ਹਜੇ ਹੋਰ ਵੱਧ ਸਕਦਾ ਹੈ। ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਤਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਹਨ ਤੇ ਸਿਰਫ਼ ਵਿਸ਼ਵ ਕੱਪ ਜਾਂ ਏਸ਼ੀਆ ਕੱਪ ਜਿਹੇ ਮੁਕਾਬਲਿਆਂ ਵਿਚ ਹੀ ਭਾਰਤ ਤੇ ਪਾਕਿਸਤਾਨ ਦੇ ਮੁਕਾਬਲੇ ਵੇਖਣ ਨੂੰ ਮਿਲਦੇ ਸਨ। ਪਰ ਇਸ ਵਾਰ ਏਸ਼ੀਆ ਕੱਪ ਵਿਚ ਵੀ ਭਾਰਤ ਤੇ ਪਾਕਿਸਤਾਨ ਦਾ ਮੈਚ ਹੁੰਦਾ ਨਜ਼ਰ ਨਹੀਂ ਆ ਰਿਹਾ। 

ਸੋਮਵਾਰ ਨੂੰ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿਦਿਆਂ ਏਸ਼ੀਆ ਕੱਪ ਨੂੰ ਇਸ ਦੇਸ਼ ਤੋਂ ਬਾਹਰ ਲੈ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ 'ਹਾਇਬ੍ਰਿਡ ਮਾੱਡਲ' 'ਤੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੇ ਪ੍ਰਸਤਾਅ ਨੂੰ ਮੈਂਬਰ ਦੇਸ਼ਾਂ ਨੇ ਖਾਰਿਜ ਕਰ ਦਿੱਤਾ। ਸਤੰਬਰ ਮਹੀਨੇ ਵਿਚ ਯੂ.ਏ.ਈ. ਵਿਚ ਬਹੁਤ ਜ਼ਿਆਦਾ ਹੁੰਮਸ ਭਰੇ ਹਾਲਾਤ ਵਿਚ ਖਿਡਾਰੀਆਂ ਦੇ ਫੱਟੜ ਹੋਣ ਦੀਆਂ ਸੰਭਾਵਨਾਵਾਂ ਨੂੰ ਵੇਖਦਿਆਂ ਸ਼੍ਰੀਲੰਕਾ 6 ਦੇਸ਼ਾਂ ਦੇ ਮੁਕਾਬਲੇ ਦੀ ਮੇਜ਼ਬਾਨੀ ਕਰਨ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਅਣਦੇਖੀ ਤੋਂ ਬਾਅਦ ਪਾਕਿਸਤਾਨ 2 ਤੋਂ 17 ਸਤੰਬਰ ਤਕ ਹੋਣ ਵਾਲੇ ਟੂਰਨਾਮੈਂਟ ਵਿਚ ਹਿੱਸਾ ਲਵੇਗਾ ਜਾਂ ਨਹੀਂ। 

ਇਹ ਖ਼ਬਰ ਵੀ ਪੜ੍ਹੋ - ਹੁਣ ਫੇਰ ਵੱਡੇ ਪਰਦੇ 'ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼

ਬੀ.ਸੀ.ਸੀ.ਆਈ. ਵੱਲੋਂ ਦੋਵਾਂ ਦੇਸ਼ਾ ਵਿਚਾਲੇ ਸਿਆਸੀ ਤਣਾਅ ਦੇ ਕਾਰਨ ਭਾਰਤੀ ਟੀਮ ਨੂੰ ਗੁਆਂਢੀ ਦੇਸ਼ ਵਿਚ ਭੇਜਣ ਤੋਂ ਇਨਕਾਰ ਕਰਨ ਤੋਂ ਬਾਅਦ ਪੀ.ਸੀ.ਬੀ. ਨੂੰ ਇਕ ਬਦਲ ਦੇਣ ਲਈ ਮਜਬੂਰ ਹੋਣਾ ਪਿਆ। ਪੀ.ਸੀ.ਬੀ. ਨੇ ਹਾਈਬ੍ਰਿਡ ਮਾੱਡਲ ਦਾ ਪ੍ਰਸਤਾਅ ਦਿੱਤਾ ਸੀ ਜਿਸ ਤਹਿਤ ਭਾਰਤ ਆਪਣੇ ਮੁਕਾਬਲੇ ਯੂ.ਏ.ਈ. ਵਿਚ ਖੇਡੇ ਜਦਕਿ ਪਾਕਿਸਤਾਨ ਆਪਣੇ ਮੁਕਾਬਲਿਆਂ ਦੀ ਮੇਜ਼ਬਾਨੀ ਘਰੇਲੂ ਧਰਤੀ 'ਤੇ ਕਰੇਗਾ। ਏ.ਸੀ.ਸੀ. ਸੂਤਰ ਨੇ ਪੀ.ਟੀ.ਆਈ. ਭਾਸ਼ਾ ਨੂੰ ਕਿਹਾ, "ਪੀ.ਸੀ.ਬੀ. ਪ੍ਰਧਾਨ ਨਜ਼ਮ ਸੇਠੀ ਇਸ ਮਾਮਲੇ ਵਿਚ ਸਮਰਥਨ ਹਾਸਲ ਕਰਨ ਲਈ ਅੱਜ ਦੁਬਈ ਗਏ ਸਨ ਪਰ ਉਨ੍ਹਾਂ ਦੇ ਪ੍ਰਸਤਾਅ ਦਾ ਕਿਸੇ ਨੇ ਸਮਰਥਨ ਨਹੀਂ ਕੀਤਾ। ਉਨ੍ਹਾਂ ਨੇ ਭਾਰਤ ਦੇ ਮੁਕਾਬਲਿਆਂ ਤੋਂ ਇਲਾਵਾ ਸਾਰੇ ਮੁਕਾਬਲਿਆਂ ਲਈ ਪਾਕਿਸਤਾਨ ਦੇ ਕਰਾਚੀ ਜਾਂ ਲਾਹੌਰ ਦਾ ਬਦਲ ਦਿੱਤਾ ਸੀ। ਸ਼੍ਰੀਲੰਕਾ ਹਮੇਸ਼ਾ ਬੀ.ਸੀ.ਸੀ.ਆਈ. ਦੇ ਨਾਲ ਸੀ ਤੇ ਹੁਣ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਵੀ ਸੇਠੀ ਦੇ ਇਸ ਪ੍ਰਸਤਾਅ ਦਾ ਵਿਰੋਧ ਕੀਤਾ। ਏ.ਸੀ.ਸੀ. ਨੇ ਹਮੇਸ਼ਾ ਕਿਹਾ ਹੈ ਕਿ ਹਾਇਬ੍ਰਿਡ ਮਾਡਲ ਸਿਧਾਂਤਕ ਰੂਪ ਵਿਚ ਨਾਮਨਜ਼ੂਰ ਹੈ ਤੇ ਇਸ ਲਈ ਬਾਜਟ ਪਾਸ ਨਹੀਂ ਹੋ ਸਦਾ।"

ਉਨ੍ਹਾਂ ਕਿਹਾ, "ਇਹ ਸਿਰਫ਼ ਪਾਕਿਸਤਾਨ ਦੀ ਮੇਜ਼ਬਾਨੀ ਬਾਰੇ ਨਹੀਂ ਹੈ। ਭਾਰਤ ਤੇ ਪਾਕਿਸਤਾਨ ਇਕ ਗਰੁੱਪ ਵਿਚ ਹਨ ਤੇ ਅਜਿਹੇ ਵਿਚ ਤੀਸਰੀ ਟੀਮ ਨੂੰ ਦੁਬਈ ਤੇ ਪਾਕਿਸਤਾਨ ਦੇ ਕਿਸੇ ਸ਼ਹਿਰ ਵਿਚਾਲੇ ਯਾਤਰਾ ਕਰਨੀ ਹੋਵੇਗੀ। ਪਾਕਿਸਤਾਨ ਨੇ ਹਾਲ ਹੀ ਵਿਚ ਦੇਸ਼ ਵਿਚ ਸੁਰੱਖਿਆ ਪ੍ਰਬੰਧਾਂ ਦੀ ਵੱਧਦੀ ਲਾਗਤ ਨੂੰ ਵੇਖਦਿਆਂ ਪਾਕਿਸਤਾਨ ਸੁਪਰ ਲੀਗ ਦੇ ਮੈਚਾਂ ਨੂੰ ਯੂ.ਏ.ਈ. ਵਿਚ ਕਰਵਾਉਣ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਨੇ ਏਸ਼ੀਆ ਕੱਪ ਮੇਜ਼ਬਾਨੀ ਦੇ ਖ਼ਿਲਾਫ਼ ਅੱਗ ਵਿਚ ਘਿਓ ਪਾਉਣ ਦਾ ਕੰਮ ਕੀਤਾ। ਪ੍ਰਸਾਰਕ ਵੀ ਦੋ ਦੇਸ਼ਾਂ ਵਿਚ ਵੱਖ-ਵੱਖ ਟੀਮਾਂ ਨਹੀਂ ਭੇਜਣਾ ਚਾਹੁਣਗੇ। ਯੂ.ਏ.ਈ. ਦੀ ਤਰ੍ਹਾਂ ਸ਼੍ਰੀਲੰਕਾ ਵਿਚ ਦੋ ਸ਼ਹਿਰਾਂ ਵਿਚਾਲੇ ਯਾਤਰਾ ਲਈ ਵਿਮਾਨ ਦੀ ਲੋੜ ਨਹੀਂ ਹੈ। ਤੁਸੀਂ ਭਾਵੇਂ ਕੋਲੰਬੋ 'ਚ ਖੇਡੋ ਜਾਂ ਗਾੱਲ ਜਾਂ ਕੈਂਡੀ ਵਿਚ, ਇਹ ਸ਼ਹਿਰ ਇਕ ਦੂਜੇ ਦੇ ਨੇੜੇ ਹਨ।"

ਇਹ ਖ਼ਬਰ ਵੀ ਪੜ੍ਹੋ - IPL ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ MS ਧੋਨੀ ਦਾ ਅਹਿਮ ਬਿਆਨ, ਕਹਿ ਦਿੱਤੀ ਇਹ ਗੱਲ

ਹਾਲਾਂਕਿ ਏ.ਸੀ.ਸੀ. ਪ੍ਰਧਾਨ ਜੈ ਸ਼ਾਹ ਨੂੰ ਇਸ ਫ਼ੈਸਲੇ ਨੂੰ ਅਧਿਰਾਕਕ ਬਣਾਉਣ ਲਈ ਕਾਰਜਕਾਰੀ ਕਮੇਟੀ ਦੀ ਮੀਟਿੰਗ ਬੁਲਾਉਣੀ ਹੋਵੇਗੀ। ਇਨ੍ਹਾਂ ਹਾਲਾਤਾਂ ਵਿਚ ਇਹ ਵੇਖਣਾ ਹੋਵੇਗਾ ਕਿ ਪਾਕਿਸਤਾਨ ਏਸ਼ੀਆ ਕੱਪ ਵਿਚ ਹਿੱਸਾ ਲਵੇਗਾ ਜਾਂ ਨਹੀਂ। ਉਹ ਵਿਸ਼ਵ ਕੱਪ ਖੇਡਣ ਲਈ ਭਾਰਤ ਆਵੇਗਾ ਜਾਂ ਨਹੀਂ ਇਹ ਵੀ ਵੇਖਣਾ ਹੋਵੇਗਾ। ਸੂਤਰ ਨੇ ਕਿਹਾ, "ਵਿਸ਼ਵ ਕੱਪ ਦੌਰਾਨ ਆਈ.ਸੀ.ਸੀ. ਵੀ ਪਾਕਿਸਤਾਨ ਦੇ ਭਾਰਤ ਦੇ ਬਾਹਰ ਆਪਣੇ ਮੈਚ ਖੇਡਣ ਲਈ ਸਹਿਮਤ ਨਹੀਂ ਹੋਵੇਗਾ। ਵੇਖਦੇ ਹਾਂ ਕਿ ਪੀ.ਸੀ.ਬੀ. ਕੀ ਫ਼ੈਸਲਾ ਕਰਦਾ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News