ਰੀਅਲ ਮੈਡ੍ਰਿਡ ''ਚ ਰੋਨਾਲਡੋ ਦੀ ਜਗ੍ਹਾ ਨਹੀਂ ਲੈਣਗੇ ਨੇਮਾਰ
Friday, Jul 20, 2018 - 08:49 PM (IST)
ਨਵੀਂ ਦਿੱਲੀ— ਫੀਫਾ ਵਿਸ਼ਵ ਕੱਪ 'ਚ ਖੇਡ ਦੀ ਬਜਾਏ ਆਪਣੀ ਨੌਟੰਕੀਆਂ ਨੂੰ ਲੈ ਕੇ ਮਸ਼ਹੂਰ ਹੋਏ ਬ੍ਰਾਜ਼ੀਲ ਦੇ ਸੁਪਰਸਟਾਰ ਫੁੱਟਬਾਲਰ ਨੇਮਾਰ ਨੇ ਕਿਹਾ ਕਿ ਉਹ ਭਵਿੱਥ 'ਚ ਪੈਰਿਸ ਸੇਂਟ ਜਰਮਨ ਦੇ ਨਾਲ ਹੀ ਰਹਿਣਗੇ। ਦਰਅਸਲ ਬੀਤੇ ਦਿਨਾਂ 'ਚ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਰੀਅਲ ਮੈਡ੍ਰਿਡ ਕਲੱਬ ਛੱਡ ਕੇ ਜੁਵੇਂਟਸ ਕਲੱਬ ਜਵਾਇੰਨ ਕਰ ਲਿਆ ਸੀ। ਇਸ ਤੋਂ ਬਾਅਦ ਉਮੀਦ ਲਗਾਈ ਜਾ ਰਹੀ ਸੀ ਨੇਮਾਰ ਹੀ ਰੀਅਲ ਮੈਡ੍ਰਿਡ 'ਚ ਰੋਨਾਲਡੋ ਦੀ ਜਗ੍ਹਾ ਲੈ ਸਕਦੇ ਹਨ। ਪਰ ਇਸ ਤਰ੍ਹਾਂ ਦੀਆਂ ਸਾਰੀਆਂ ਸੰਭਾਵਨਾਵਾਂ ਤੋਂ ਇੰਨਕਾਰ ਕਰਦੇ ਹੋਏ ਨੇਮਾਰ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਂ ਪੈਰਿਸ 'ਚ ਹੀ ਰਹਾਂਗਾ। ਮੇਰਾ ਕਰਾਰ ਕਲੱਬ ਦੇ ਨਾਲ ਹੈ। ਪਿਛਲੇ ਸਾਲ ਬਾਰਸੀਲੋਨਾ ਤੋਂ ਪੀ.ਐੱਸ.ਜੀ. ਜਾ ਕੇ ਦੁਨੀਆ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਬਣੇ ਨੇਮਾਰ ਦੇ ਵਾਰ-ਵਾਰ ਮੈਡ੍ਰਿਡ ਦੀ ਅਟਕਲਾਂ ਲਗਾਈ ਜਾ ਰਹੀ ਸੀ। ਜਿਸ 'ਤੇ ਨੇਮਾਰ ਨੇ ਹੁਣ ਮਨ੍ਹਾ ਕਰ ਦਿੱਤਾ ਹੈ।
