ਮਾਛੀਵਾੜਾ ''ਚ ਵੋਟਰਾਂ ਨੇ ਨਹੀਂ ਦਿਖਾਇਆ ਉਤਸ਼ਾਹ, 4 ਘੰਟਿਆਂ ''ਚ ਸਿਰਫ 30 ਫ਼ੀਸਦੀ ਵੋਟਿੰਗ

Sunday, Dec 14, 2025 - 02:04 PM (IST)

ਮਾਛੀਵਾੜਾ ''ਚ ਵੋਟਰਾਂ ਨੇ ਨਹੀਂ ਦਿਖਾਇਆ ਉਤਸ਼ਾਹ, 4 ਘੰਟਿਆਂ ''ਚ ਸਿਰਫ 30 ਫ਼ੀਸਦੀ ਵੋਟਿੰਗ

ਮਾਛੀਵਾੜਾ ਸਾਹਿਬ (ਟੱਕਰ) : ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਇਸ ਵਾਰ ਮਾਛੀਵਾੜਾ ਇਲਾਕੇ 'ਚ ਮੁਕਾਬਲੇ ਬਹੁਤ ਰੌਚਕ ਦੇਖਣ ਨੂੰ ਮਿਲ ਰਹੇ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਪਰ ਅੱਜ ਜਦੋਂ ਸਵੇਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਵੋਟ ਪੋਲ ਦੇ ਨਤੀਜੇ ਸਾਹਮਣੇ ਆਏ ਤਾਂ ਉਸ ਵਿਚ ਜਿੰਨਾ ਉਮੀਦਵਾਰਾਂ ਨੇ ਜ਼ੋਰ ਲਗਾਇਆ, ਓਨਾ ਵੋਟਰਾਂ ਨੇ ਉਤਸ਼ਾਹ ਨਾ ਦਿਖਾਇਆ।

ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਪਿੰਡਾਂ ਵਿਚ ਪੋਲਿੰਗ ਬੂਥਾਂ ’ਤੇ 4 ਘੰਟਿਆਂ ਵਿਚ 25 ਤੋਂ 30 ਫ਼ੀਸਦੀ ਵੋਟ ਪੋਲ ਹੋਈ ਅਤੇ ਕਿਸੇ-ਕਿਸੇ ਪਿੰਡ ਵਿਚ ਇਸ ਤੋਂ ਜ਼ਿਆਦਾ ਸੀ। ਪਿੰਡਾਂ ਵਿਚ ਬਣਾਏ ਗਏ ਪੋਲਿੰਗ ਬੂਥ ਸੁੰਨੇ ਪਏ ਸਨ, ਜਿੱਥੇ ਪਹਿਲਾਂ ਪੰਚਾਇਤੀ ਚੋਣਾਂ ਦੌਰਾਨ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਨ, ਅੱਜ ਉੱਥੇ ਵੋਟਰ ਬੜੀ ਅਸਾਨੀ ਨਾਲ ਬਿਨਾ ਕਤਾਰਾਂ ਤੋਂ ਵੋਟ ਦਾ ਇਸਤੇਮਾਲ ਕਰਕੇ ਆ ਰਹੇ ਹਨ। ਵੋਟਰਾਂ ਵਲੋਂ ਉਤਸ਼ਾਹ ਨਾ ਦਿਖਾਏ ਜਾਣ ਕਾਰਨ ਇਨ੍ਹਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੋਟ ਪੋਲ ਦਾ ਅੰਕੜਾ 50 ਫ਼ੀਸਦੀ ਤੋਂ ਵੱਧਦਾ ਨਜ਼ਰ ਨਹੀਂ ਆ ਰਿਹਾ।


author

Babita

Content Editor

Related News