ਪੰਜਾਬ ਦੇ 25 ਪਿੰਡਾਂ ''ਚ ਪੀਣਯੋਗ ਨਹੀਂ ਹੈ ਪਾਣੀ! ਕੇਂਦਰੀ ਰਿਪੋਰਟ ਨੇ ਉਡਾਏ ਹੋਸ਼
Monday, Dec 22, 2025 - 09:29 PM (IST)
ਜਲੰਧਰ (ਦਿਲਸ਼ੇਰ ਚੋਪੜਾ) : ਪੰਜਾ-ਆਬਾਂ (ਪਾਣੀਆਂ) ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਵਿੱਚ ਇਸ ਵੇਲੇ ਪਾਣੀ ਨੂੰ ਲੈ ਹੀ ਸੰਕਟ ਖੜ੍ਹਾ ਹੋ ਗਿਆ ਹੈ। ਭਾਰਤ ਸਰਕਾਰ ਦੀ ਗਰਾਊਂਡ ਵਾਟਰ ਕੁਆਲਿਟੀ ਅਸੈਸਮੈਂਟ ਰਿਪੋਰਟ 2025 'ਚ ਪੰਜਾਬ ਦੇ ਪਾਣੀਆਂ ਬਾਰੇ ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਇਹ ਸੱਚ-ਮੁੱਚ ਹੀ ਡਰਾ ਦੇਣ ਵਾਲੀ ਹੈ। ਇਸ ਰਿਪੋਰਟ ਨੇ ਪੰਜਾਬ ਦੇ ਜ਼ਮੀਨੀ ਪਾਣੀ ਵਿੱਚ ਗੰਭੀਰ ਪ੍ਰਦੂਸ਼ਣ ਦੀ ਪੁਸ਼ਟੀ ਕੀਤੀ ਹੈ। ਇਸ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਮੌਨਸੂਨ ਤੋਂ ਬਾਅਦ ਲਏ ਗਏ 62.5% ਗਰਾਊਂਡ ਵਾਟਰ ਸੈਂਪਲਜ਼ ਵਿੱਚ ਯੂਰੇਨੀਅਮ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਵੱਧ ਪਾਈ ਗਈ ਹੈ।
25 ਥਾਈਂ ਪੀਣਯੋਗ ਨਹੀਂ ਹੈ ਪਾਣੀ
ਪੰਜਾਬ ਦੀਆਂ 25 ਥਾਵਾਂ 'ਤੇ ਪਾਣੀ ਵਿੱਚ ਖਾਰਾਪਣ (ਈ.ਸੀ) 3000 µS/cm ਤੋਂ ਵੱਧ ਹੈ, ਜੋ ਪੀਣ ਦੇ ਯੋਗ ਨਹੀਂ ਹੈ। ਫਾਜ਼ਿਲਕਾ ਦੇ ਅਬੋਹਰ ਵਿੱਚ ਈ. ਸੀ ਦਾ ਪੱਧਰ 9945 µS/cm ਤੱਕ ਪਹੁੰਚ ਗਿਆ ਹੈ। ਭਾਰਤ ਸਰਕਾਰ ਦੀ ਰਿਪੋਰਟ ਅਨੁਸਾਰ ਹੇਠਾਂ ਦਿੱਤੇ ਪਿੰਡਾਂ 'ਚ ਪਾਣੀ ਪੀਣਯੋਗ ਨਹੀਂ ਹੈ:
ਫਾਜ਼ਿਲਕਾ: ਡਾਂਗਰ ਖੇੜਾ, ਹੌਜ ਉਰਫ਼ ਗੰਦਰ, ਦਾਣੇਵਾਲ ਸਤਕੋਸੀ, ਸਬੂਆਣਾ, ਸੋਹਣਗੜ੍ਹ ਰੱਤੇਵਾਲਾ, ਅਬੋਹਰ
ਫਰੀਦਕੋਟ: ਬੀਰ ਚਾਹਲ, ਪੱਕਾ, ਕਿੱਲੀ, ਜੈਤੋ, ਸੁਖਵਾਲਾ, ਕੋਟਕਪੂਰਾ
ਮੁਕਤਸਰ: ਸ਼ੇਰਾਂਵਾਲੀ/ਕੁੱਤੀਆਂਵਾਲੀ, ਕਬਰ ਵਾਲਾ, ਭਲਾਈਆਣਾ, ਲੰਬੀ
ਪਟਿਆਲਾ: ਬਾਸਮਾ ਪੇਪਲਾ, ਹਰੀ ਮਾਜਰਾ
ਬਠਿੰਡਾ: ਰਾਮਗੜ੍ਹ ਭੂੰਦੜ
ਫਿਰੋਜ਼ਪੁਰ: ਮੋਹਕਮਵਾਲਾ, ਘੰਗਾਖਾਲਾ
ਮਾਨਸਾ: ਆਦਮਕੇ, ਜੋਈਆਂ, ਰਾਏਪੁਰ
ਨਵਾਂਸ਼ਹਿਰ: ਟੌਂਸਾ।
