ਮੋਹਨ ਬਾਗਾਨ 15 ਜੂਨ ਤੋਂ ਦੁਬਾਰਾ ਖੋਲ੍ਹੇਗਾ ਕਲੱਬ ਟੈਂਟ

Tuesday, Jun 09, 2020 - 07:27 PM (IST)

ਮੋਹਨ ਬਾਗਾਨ 15 ਜੂਨ ਤੋਂ ਦੁਬਾਰਾ ਖੋਲ੍ਹੇਗਾ ਕਲੱਬ ਟੈਂਟ

ਕੋਲਕਾਤਾ- ਧਾਕੜ ਫੁੱਟਬਾਲ ਮੋਹਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਕਡਾਊਨ ਵਿੱਚ ਮਿਲੀ ਰਾਹਤ ਦੇ ਤਹਿਤ 15 ਜੂਨ ਤੋਂ ਮੈਂਬਰਾਂ ਤੇ ਸਮਰਥਕਾਂ ਲਈ ਕਲੱਬ ਟੈਂਟ ਖੋਲ੍ਹੇਗਾ। ਬਾਗਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ- ਮੋਹਨ ਬਾਗਾਨ ਐਥਲੈਟਿਕਸ ਟੈਂਟ ਲਾਕਡਾਊਨ ਤੋਂ ਬਾਅਦ 15 ਜੂਨ 2020 ਤੋਂ ਮੈਂਬਰਾਂ ਤੇ ਸਮਰਥਕਾਂ ਲਈ ਖੋਲ੍ਹੇਗਾ।
ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਜੇਤੂ ਏ. ਟੀ. ਕੇ. ਦੇ ਨਾਲ ਰੇਲਵੇਂ ਤੋਂ ਬਾਅਦ ਸਾਬਕਾ ਆਈ-ਲੀਗ ਚੈਂਪੀਅਨ ਬਾਗਾਨ ਦੀ ਜਰਸੀ ਤੇ ਲੋਗੋ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ ਪਰ ਕਲੱਬ ਨੇ ਕਿਹਾ ਕਿ ਉਹ ਚੈਂਪੀਅਨਸ਼ਿਪ ਨਾਲ ਜੁੜੀ ਆਪਣੀ ਡ੍ਰੈੱਸ ਤੇ ਹੋਰ ਸਾਮਾਨ ਕਲੱਬ ਟੈਂਟ ਤੋਂ 17 ਜੂਨ ਨੂੰ ਬੇਚੇਗਾ। ਕਲੱਬ ਨੇ ਟਵੀਟ ਵਿੱਚ ਕਿਹਾ ਸਾਨੂੰ 16 ਜੂਨ 2020 ਤੋਂ ਚੈਂਪੀਅਨਸ਼ਿਪ ਨਾਲ ਜੁੜੀ ਆਪਣੀ ਡ੍ਰੈੱਸ ਤੇ ਹੋਰ ਸਾਮਾਨ ਦੀ ਵਿਕਰੀ ਸ਼ੁਰੂ ਕਰਾਂਗੇ।


author

Gurdeep Singh

Content Editor

Related News