ਨਸ਼ੇ ਦੇ ਖ਼ਾਤਮੇ ਲਈ ਸੰਸਕਾਰ ਅਤੇ ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ : ਮੋਹਨ ਭਾਗਵਤ

Friday, Feb 27, 2026 - 11:22 AM (IST)

ਨਸ਼ੇ ਦੇ ਖ਼ਾਤਮੇ ਲਈ ਸੰਸਕਾਰ ਅਤੇ ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ : ਮੋਹਨ ਭਾਗਵਤ

ਲੁਧਿਆਣਾ/ਜਲੰਧਰ (ਗੁਪਤਾ, ਮ੍ਰਿਦੁਲ)- ਰਾਸ਼ਟਰੀ ਸਵੈ-ਸੇਵਕ ਸੰਘ ਸਰ ਸੰਘ ਚਾਲਕ ਡਾ. ਮੋਹਨ ਭਾਗਵਤ ਨੇ ਲੁਧਿਆਣਾ ’ਚ ਗਿਆਨਵਾਨ ਨਾਗਰਿਕ ਸੈਮੀਨਾਰ ਦੌਰਾਨ ਨਾਗਰਿਕਾਂ ਦੇ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਹਿੰਦੂ ਸਮਾਜ ਨੂੰ ਸੰਗਠਿਤ ਤੇ ਮਜ਼ਬੂਤ ਹੋਣ ਦੀ ਲੋੜ ਹੈ। ਸਾਨੂੰ ਕਿਸੇ ਤੋਂ ਖ਼ਤਰਾ ਨਹੀਂ ਹੈ ਪਰ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਿੰਦੂਆਂ ਦੇ ਘੱਟੋ-ਘੱਟ 3 ਬੱਚੇ ਹੋਣੇ ਹੀ ਚਾਹੀਦੇ ਹਨ। ਇਸ ਦੇ ਪਿੱਛੇ ਉਨ੍ਹਾਂ ਨੇ ਵਿਗਿਆਨਕ ਤਰਕ ਦਿੱਤਾ ਕਿ ਜਿਸ ਸਮਾਜ ’ਚ ਪਰਿਵਾਰ ਦੇ 3 ਬੱਚੇ ਨਹੀਂ ਹੁੰਦੇ, ਉਸ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।

ਧਰਮ ਪਰਿਵਰਤਨ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਮੋਹਨ ਭਾਗਵਤ ਨੇ ਕਿਹਾ ਕਿ ਲਾਲਚ ਤੇ ਜ਼ਬਰਦਸਤੀ ਧਰਮ ਪਰਿਵਰਤਨ ’ਤੇ ਰੋਕ ਲਗਾਉਣ ਦੀ ਲੋੜ ਹੈ। ਪੰਜਾਬ ’ਚ ਵਧਦੇ ਨਸ਼ਿਆਂ ਦੇ ਸਵਾਲ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਮੋਹਨ ਭਾਗਵਤ ਨੇ ਕਿਹਾ ਕਿ ਸੰਸਕਾਰ ਤੇ ਜੀਵਨ ਸ਼ੈਲੀ ’ਚ ਬਦਲਾਅ ਬੱਚਿਆਂ ਨੂੰ ਨਸ਼ਿਆਂ ਦੀ ਸਮੱਸਿਆ ਤੋਂ ਬਚਾਅ ਸਕਦਾ ਹੈ। ਨਸ਼ੇ ਦੇ ਖ਼ਾਤਮੇ ਲਈ ਸੰਸਕਾਰ ਅਤੇ ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਅੱਜ ਹਿੰਦੂਆਂ ਦੇ ਘਰ ਪਰਿਵਾਰ ਤਬਾਹ ਹੋ ਰਹੇ ਹਨ। ਵਿਆਹ ਦੀ ਸਹੀ ਉਮਰ 19 ਤੋਂ 25 ਸਾਲ ਦੀ ਹੈ, ਸਹੀ ਸਮੇਂ ’ਤੇ ਵਿਆਹ ਹੋਣ ਨਾਲ ਪਰਿਵਾਰਕ ਝਗੜੇ ਵੀ ਘੱਟ ਹੋਣਗੇ। ਹਿੰਦੂ ਕੋਈ ਧਰਮ ਨਹੀਂ, ਸਗੋਂ ਜੀਵਨ ਜਿਊਣ ਦੀ ਸ਼ੈਲੀ ਹੈ। ਉਨ੍ਹਾਂ ਸਾਰਿਆਂ ਨੂੰ ਵਾਤਾਵਰਣ ਸੁਰੱਖਿਆ ਲਈ ਕੰਮ ਕਰਨ, ਸਮਾਜਿਕ ਸਦਭਾਵਨਾ ਨੂੰ ਜੀਵਨ ’ਚ ਅਪਣਾਉਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਦ ਅਸੀਂ ਸਮਾਜ ਨੂੰ ਇਕਜੁੱਟ ਕਰਨ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਸਾਰੇ 142 ਕਰੋੜ ਲੋਕਾਂ ਤੋਂ ਹੈ। ਸੈਮੀਨਾਰ ਵਿਚ ਪੰਜਾਬ ਤੋਂ ਲੱਗਭਗ 800 ਪ੍ਰਮੁੱਖ ਨਾਗਰਿਕਾਂ ਨੇ ਹਿੱਸਾ ਲਿਆ। ਮੰਚ ’ਤੇ ਪ੍ਰਾਂਤ ਸੰਘ ਚਾਲਕ ਇਕਬਾਲ ਸਿੰਘ ਵੀ ਹਾਜ਼ਰ ਸਨ।
 


author

Anmol Tagra

Content Editor

Related News