ਖੇਡ ਮੰਤਰਾਲਾ ਨੇ ਭਾਰਤੀ ਫੁੱਟਬਾਲ ਟੀਮਾਂ ਨੂੰ ਏਸ਼ੀਆਈ ਖੇਡਾਂ ’ਚ ਹਿੱਸੇਦਾਰੀ ਨੂੰ ਦਿੱਤੀ ਮਨਜ਼ੂਰੀ

Thursday, Jul 27, 2023 - 12:36 AM (IST)

ਖੇਡ ਮੰਤਰਾਲਾ ਨੇ ਭਾਰਤੀ ਫੁੱਟਬਾਲ ਟੀਮਾਂ ਨੂੰ ਏਸ਼ੀਆਈ ਖੇਡਾਂ ’ਚ ਹਿੱਸੇਦਾਰੀ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ)-ਖੇਡ ਮੰਤਰਾਲਾ ਦੇ ਮੌਜੂਦਾ ਚੋਣ ਮਾਪਦੰਡਾਂ ’ਚ ਢਿੱਲ ਦੇਣ ਦੇ ਫੈਸਲੇ ਤੋਂ ਬਾਅਦ ਭਾਰਤ ਦੀਆਂ ਪੁਰਸ਼ ਤੇ ਮਹਿਲਾ ਫੁੱਟਬਾਲ ਟੀਮਾਂ ਦਾ ਚੀਨ ਦੇ ਹਾਂਗਝੋਓ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਹਿੱਸੇਦਾਰੀ ਦਾ ਰਸਤਾ ਸਾਫ ਹੋ ਗਿਆ ਹੈ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਇਸ ਤੋਂ ਪਹਿਲਾਂ ਇਸ ਆਧਾਰ ’ਤੇ ਭਾਰਤੀ ਫੁੱਟਬਾਲ ਟੀਮਾਂ ਨੂੰ ਏਸ਼ੀਆਈ ਖੇਡਾਂ ’ਚ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਕਿਉਂਕਿ ਉਹ ਰੈਂਕਿੰਗ ’ਚ ਏਸ਼ੀਆਂ ਦੀਆਂ ਟਾਪ-8 ਟੀਮਾਂ ’ਚ ਸ਼ਾਮਲ ਨਹੀਂ ਹਨ।

ਇਹ ਖ਼ਬਰ ਵੀ ਪੜ੍ਹੋ : ਕੱਚੇ ਅਧਿਆਪਕਾਂ ਦੀ ਦਹਾਕਿਆਂ ਦੀ ਉਡੀਕ ਹੋਵੇਗੀ ਖ਼ਤਮ, CM ਮਾਨ ਸੌਂਪਣਗੇ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ

ਇਸ ਤੋਂ ਬਾਅਦ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੇ ਇਸ ਵੱਕਾਰੀ ਪ੍ਰਤੀਯੋਗਿਤਾ ’ਚ ਪੁਰਸ਼ ਤੇ ਮਹਿਲਾ ਟੀਮਾਂ ਦੀ ਹਿੱਸੇਦਾਰੀ ਤੈਅ ਕਰਨ ਲਈ ਖੇਡ ਮੰਤਰਾਲਾ ਨੂੰ ਅਪੀਲ ਕੀਤੀ ਸੀ। ਭਾਰਤੀ ਪੁਰਸ਼ ਫੁੱਟਬਾਲ ਟੀਮ ਦੀ ਏਸ਼ੀਆ ’ਚ ਰੈਂਕਿੰਗ 18, ਜਦਕਿ ਮਹਿਲਾ ਟੀਮ ਦੀ 11 ਹੈ।

ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਪੰਜਾਬ ਦੀ ਧੀ ਨੇ ਜਰਮਨੀ ’ਚ ਹਾਸਲ ਕੀਤੀ ਇਹ ਪ੍ਰਾਪਤੀ


author

Manoj

Content Editor

Related News