ਰਾਓਨਿਚ ਇੰਡੀਅਨ ਵੇਲਸ ਟੂਰਨਾਮੈਂਟ ਦੇ ਸੈਮੀਫਾਈਨਲ ''ਚ

03/15/2019 12:58:31 PM

ਇੰਡੀਅਨ ਵੇਲਸ— ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਟੈਨਿਸ ਦੇ ਅਕਸਰ ਕਈ ਕੌਮਾਂਤਰੀ ਮੈਚ ਹੁੰਦੇ ਹਨ। ਇਸੇ ਤਹਿਤ ਮਿਲੋਸ ਰਾਓਨਿਚ ਨੇ ਬੀ.ਐੱਨ.ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ 'ਚ ਮਿਓਮੀਰ ਕੇਸਮਾਓਨਿਚ ਦੀ ਚੁਣੌਤੀ ਖਤਮ ਕਰਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਰਾਓਨਿਚ ਨੇ 19 ਸਾਲਾ ਸਰਬੀਆਈ ਖਿਡਾਰੀ ਨੂੰ 72 ਮਿੰਟ ਤਕ ਚਲੇ ਮੁਕਾਬਲੇ 'ਚ 6-4, 6-3 ਨਾਲ ਹਰਾਇਆ। ਇਸ ਦੌਰਾਨ ਉਨ੍ਹਾਂ ਨੇ 13 ਐੱਸ. ਲਗਾਏ ਅਤੇ ਇਕ ਵੀ ਡਬਲ ਫਾਲਟ ਨਹੀਂ ਕੀਤਾ। ਰਾਓਨਿਚ ਨੇ ਜਨਵਰੀ 'ਚ ਬ੍ਰਿਸਬੇਨ 'ਚ ਵੀ ਕੇਸਮਾਓਵਿਚ ਨੂੰ ਸਿੱਧੇ ਸੈੱਟਾਂ 'ਚ ਹਰਾਇਆ ਸੀ ਅਤੇ ਖਿਤਾਬ ਜਿੱਤਿਆ ਸੀ।


Tarsem Singh

Content Editor

Related News