ਕੀ ਬੰਦ ਹੋਣ ਜਾ ਰਿਹੈ ''ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ''? ਕ੍ਰਿਸ਼ਨਾ ਅਭਿਸ਼ੇਕ ਨੇ ਦੱਸਿਆ ਸੱਚ

Saturday, May 18, 2024 - 11:21 AM (IST)

ਕੀ ਬੰਦ ਹੋਣ ਜਾ ਰਿਹੈ ''ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ''? ਕ੍ਰਿਸ਼ਨਾ ਅਭਿਸ਼ੇਕ ਨੇ ਦੱਸਿਆ ਸੱਚ

ਮੁੰਬਈ (ਬਿਊਰੋ)- ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਨਵੇਂ ਸੀਜ਼ਨ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਇਸ ਸ਼ੋਅ 'ਚ ਵੀ ਕਪਿਲ ਸ਼ਰਮਾ ਆਪਣੀ ਪੁਰਾਣੀ ਸਟਾਰ ਕਾਸਟ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਸ਼ੋਅ 'ਚ ਹੁਣ ਤੱਕ ਕਈ ਸੈਲੇਬਸ ਮਹਿਮਾਨ ਵਜੋਂ ਨਜ਼ਰ ਆ ਚੁੱਕੇ ਹਨ। ਲੋਕ ਇਸ ਸ਼ੋਅ ਦੇ ਹਰ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਇਹ ਹਰ ਘਰ ਦਾ ਪਸੰਦੀਦਾ ਸ਼ੋਅ ਬਣਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ USA 'ਚ ਮਿਲੀ ਕਈ ਸਾਲ ਪਹਿਲਾਂ ਵਿਛੜੀ ਭੈਣ, ਪੈਰਾਂ 'ਚ ਬੈਠ ਲਿਆ ਆਸ਼ੀਰਵਾਦ

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਹੁਣ ਤੱਕ 7 ਐਪੀਸੋਡ ਸਟ੍ਰੀਮ ਕੀਤੇ ਜਾ ਚੁੱਕੇ ਹਨ। ਸ਼ੋਅ ਦਾ ਪਹਿਲਾ ਸੀਜ਼ਨ ਖ਼ਤਮ ਹੋ ਚੁੱਕਿਆ ਹੈ। ਸ਼ੋਅ ਦੇ ਆਫ-ਏਅਰ ਹੋਣ ਦੀਆਂ ਖਬਰਾਂ 'ਤੇ ਕੀਕੂ ਸ਼ਾਰਦਾ ਤੋਂ ਬਾਅਦ ਹੁਣ ਕ੍ਰਿਸ਼ਨਾ ਅਭਿਸ਼ੇਕ ਨੇ ਸਪੱਸ਼ਟ ਕੀਤਾ ਹੈ ਕਿ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਆਫ-ਏਅਰ ਨਹੀਂ ਹੋ ਰਿਹਾ ਹੈ। ਉਸਨੇ ਕਿਹਾ ਕਿ ਟੀਮ ਨੇ ਪਹਿਲੇ ਸੀਜ਼ਨ ਨੂੰ ਇਸ ਲਈ ਸਮੇਟਿਆ ਕਿਉਂਕਿ ਉਨ੍ਹਾਂ ਕੋਲ ਇਕਰਾਰਨਾਮਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਦੇ ਘਰ ਲੱਗੀ ਭਿਆਨਕ ਅੱਗ

ਉਹ ਦੱਸਦੇ ਹੈ ਕਿ ਸਾਡਾ ਸ਼ੋਅ ਖ਼ਤਮ ਨਹੀਂ ਹੋ ਰਿਹਾ, ਸਿਰਫ਼ ਪਹਿਲਾ ਸੀਜ਼ਨ ਖ਼ਤਮ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਸਾਡਾ ਪਹਿਲੇ ਸ਼ੋਅ ਲਈ ਇਕਰਾਰਨਾਮਾ ਖ਼ਤਮ ਹੋ ਗਿਆ ਹੈ ਅਤੇ ਅਸੀਂ ਹੁਣ ਦੂਜਾ ਸੀਜ਼ਨ ਲਿਆ ਰਹੇ ਹਾਂ। ਇਸ ਖ਼ਬਰ ਨੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਇੱਕ ਵਾਰ ਫਿਰ ਮੁਸਕਰਾਹਟ ਲਿਆ ਦਿੱਤੀ ਹੈ। ਸ਼ੋਅ ਦੇ ਪਹਿਲੇ ਸੀਜ਼ਨ 'ਚ ਕਈ ਸਿਤਾਰੇ ਆਏ ਸਨ। ਹੁਣ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਸ਼ੋਅ ਦੇ ਦੂਜੇ ਸੀਜ਼ਨ 'ਚ ਕੌਣ ਆਵੇਗਾ।

ਇਹ ਖ਼ਬਰ ਵੀ ਪੜ੍ਹੋ - ਅੰਕਿਤਾ ਲੋਖੰਡੇ ਛੋਟੇ ਕੱਪੜੇ ਪਹਿਨ ਪਹੁੰਚੀ ਮੰਦਰ, ਕੈਮਰੇ ਵੇਖ ਲੁਕਾਉਂਦੀ ਫਿਰੇ ਮੂੰਹ

ਰਿਪੋਰਟ ਮੁਤਾਬਕ, 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਦੂਜੇ ਸੀਜ਼ਨ 'ਚ ਬਾਲੀਵੁੱਡ, ਹਾਲੀਵੁੱਡ ਤੋਂ ਲੈ ਕੇ ਖੇਡ ਜਗਤ ਦੇ ਸਿਤਾਰੇ ਸ਼ਾਮਲ ਹੋਣਗੇ। ਸ਼ੋਅ ਦੇ ਦੂਜੇ ਸੀਜ਼ਨ 'ਚ ਹਾਲੀਵੁੱਡ ਸਿੰਗਰ ਐਡ ਸ਼ੀਰਨ, ਬੈਡਮਿੰਟਨ ਪਲੇਅਰ ਸਾਨੀਆ ਮਿਰਜ਼ਾ ਅਤੇ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਸਮੇਤ ਕਈ ਦਿੱਗਜ ਸਿਤਾਰੇ ਮਹਿਮਾਨ ਵਜੋਂ ਆਉਣ ਵਾਲੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News