ਸਾਤਵਿਕ-ਚਿਰਾਗ ਦੀ ਜੋੜੀ ਥਾਈਲੈਂਡ ਓਪਨ ਦੇ ਫਾਈਨਲ ’ਚ
05/18/2024 7:04:23 PM
![](https://static.jagbani.com/multimedia/2024_5image_18_58_445347327satwikchirag.jpg)
ਬੈਂਕਾਕ, (ਭਾਸ਼ਾ)– ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਕਾਬਜ਼ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ ਜੋੜੀ ਨੇ ਸ਼ਨੀਵਾਰ ਨੂੰ ਇੱਥੇ ਚੀਨੀ ਤਾਈਪੇ ਦੇ ਲੂ ਮਿੰਗ ਚੇ ਤੇ ਤਾਂਗ ਕਾਈ ਵੇਈ ਦੀ ਜੋੜੀ ’ਤੇ ਸਿੱਧੇ ਸੈੱਟਾਂ ਵਿਚ ਆਸਾਨ ਜਿੱਤ ਦੇ ਨਾਲ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਸਾਤਵਿਕ ਤੇ ਚਿਰਾਗ ਨੂੰ ਸੁਪਰ 500 ਪੱਧਰ ਦੇ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਨੂੰ ਜਿੱਤਣ ਵਿਚ ਸਿਰਫ 35 ਮਿੰਟ ਦਾ ਸਮਾਂ ਲੱਗਾ। ਉਨ੍ਹਾਂ ਨੇ 21-11, 21-12 ਨਾਲ ਆਸਾਨ ਜਿੱਤ ਦਰਜ ਕੀਤੀ।