ਭਾਰਤੀ ਦੇ ਟੀ-20 ਵਿਸ਼ਵ ਕੱਪ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਦੀ ਉਮੀਦ : ਹਰਮਨਪ੍ਰੀਤ ਕੌਰ
Tuesday, May 14, 2024 - 08:52 PM (IST)
ਢਾਕਾ- ਕਪਤਾਨ ਹਰਮਨਪ੍ਰੀਤ ਕੌਰ ਨੂੰ ਭਰੋਸਾ ਹੈ ਕਿ ਭਾਰਤੀ ਮਹਿਲਾ ਟੀਮ ਇਸ ਸਾਲ ਦੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੀਆਂ ਸੰਭਾਵਿਤ ਟੀਮਾਂ ਵਿਚੋਂ ਇਕ ਹੋਵੇਗੀ। ਟੀ-20 ਵਿਸ਼ਵ ਕੱਪ 3 ਤੋਂ 20 ਅਕਤੂਬਰ ਤਕ ਬੰਗਲਾਦੇਸ਼ ਵਿਚ ਹੋਣਾ ਹੈ ਤੇ ਹਰਮਨਪ੍ਰੀਤ ਦਾ ਮੰਨਣਾ ਹੈ ਕਿ ਹਾਲਾਤ ਤੋਂ ਜਾਣੂ ਨਾਲ ਭਾਰਤੀ ਟੀਮ ਨੂੰ ਟੂਰਨਾਮੈਂਟ ਜਿੱਤਣ ਵਿਚ ਮਦਦ ਮਿਲੇਗੀ।
ਟੂਰਨਾਮੈਂਟ ਦੇ 9ਵੇਂ ਸੈਸ਼ਨ ਲਈ ਭਾਰਤ ਨੂੰ 6 ਵਾਰ ਦੇ ਚੈਂਪੀਅਨ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਤੇ ਸ਼੍ਰੀਲੰਕਾ ਦੇ ਨਾਲ ਗਰੁੱਪ-ਏ ਵਿਚ ਰੱਖਿਆ ਗਿਆ ਹੈ ਜਦਕਿ ਗਰੁੱਪ-ਬੀ ਵਿਚ ਦੱਖਣੀ ਅਫਰੀਕਾ, ਇੰਗਲੈਂਡ, 2016 ਦਾ ਚੈਂਪੀਅਨ ਵੈਸਟਇੰਡੀਜ਼, ਬੰਗਲਾਦੇਸ਼ ਤੇ ਸਕਾਟਲੈਂਡ ਸ਼ਾਮਲ ਹਨ।
ਹਰਮਨਪ੍ਰੀਤ ਨੇ ਕਿਹਾ,‘‘ਭਾਰਤ, ਆਸਟ੍ਰੇਲੀਆ, ਇੰਗਲੈਂਡ ਤੇ ਦੱਖਣੀ ਅਫਰੀਕਾ, ਕਿਉਂਕਿ ਇਹ ਸਾਰੀਆਂ ਟੀਮਾਂ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਉਮੀਦ ਹੈ ਕਿ ਇਹ ਚਾਰੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਸਕਦੀਆਂ ਹਨ।’