ਇੰਡੀਅਨ ਸਿੱਖ ਕਮਨਿਊਟੀ ਦੇ ਆਗੂਆਂ ਵੱਲੋਂ ਭਾਰਤੀ ਰਾਜਦੂਤ ਵਾਨੀ ਰਾਓ ਦਾ ਰੋਮ ਪਹੁੰਚਣ ''ਤੇ ਸਵਾਗਤ

Friday, Apr 19, 2024 - 09:16 AM (IST)

ਇੰਡੀਅਨ ਸਿੱਖ ਕਮਨਿਊਟੀ ਦੇ ਆਗੂਆਂ ਵੱਲੋਂ ਭਾਰਤੀ ਰਾਜਦੂਤ ਵਾਨੀ ਰਾਓ ਦਾ ਰੋਮ ਪਹੁੰਚਣ ''ਤੇ ਸਵਾਗਤ

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੀ ਰਾਜਧਾਨੀ ਰੋਮ ਸਥਿਤ ਭਾਰਤੀ ਅੰਬੈਂਸੀ ਦੇ ਨਵੇਂ ਅੰਬੈਸਡਰ (ਰਾਜਦੂਤ) ਮੈਡਮ ਵਾਨੀ ਰਾਓ ਨੂੰ ਅਹੁਦਾ ਸੰਭਾਲਣ ਅਤੇ ਇਟਲੀ ਆਉਣ 'ਤੇ ਇੰਡੀਅਨ ਸਿੱਖ ਕਮਨਿਊਟੀ ਦੇ ਆਗੂਆਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਜੀ ਆਇਆ ਆਖਿਆ ਗਿਆ। ਦੱਸਣਯੋਗ ਹੈ ਕਿ ਮੈਡਮ ਵਾਨੀ ਰਾਓ ਨੇ ਇਟਲੀ ਵਿੱਚ ਭਾਰਤ ਦੇ 28ਵੇਂ ਰਾਜਦੂਤ ਦੇ ਤੌਰ 'ਤੇ ਅਹੁਦਾ ਸੰਭਾਲਿਆ ਹੈ ਤੇ ਉਨ੍ਹਾਂ ਨੇ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਦੇ ਆਗੂਆਂ ਨਾਲ ਪਲੇਠੀ ਮੁਲਾਕਾਤ ਕੀਤੀ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਨੇ ਸ਼ਰਨਾਰਥੀ ਕੈਂਪ ਤੇ ਹਮਾਸ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ, 27 ਮਰੇ

ਇਸ ਮੌਕੇ ਇੰਡੀਅਨ ਸਿੱਖ ਕਮਨਿਊਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਦੀ ਰਹਿਨੁਮਾਈ ਹੇਠ ਮਿਲੇ ਵਫ਼ਦ ਨੇ ਭਾਰਤੀ ਰਾਜਦੂਤ ਨੂੰ ਇਟਲੀ ਪਹੁੰਚਣ ਦੇ ਜੀ ਆਇਆਂ ਆਖਦਿਆਂ ਆਪਸੀ ਸਹਿਯੋਗ ਨੂੰ ਅੱਗੇ ਲਿਜਾਣ ਸਬੰਧੀ ਗੱਲ ਕੀਤੀ। ਮੈਡਮ ਵਾਨੀ ਰਾਓ ਤੀਜੀ ਔਰਤ ਹਨ, ਜਿਨ੍ਹਾਂ ਨੇ ਇਟਲੀ ਵਿਖੇ ਭਾਰਤੀ ਰਾਜਦੂਤ ਦੇ ਤੌਰ 'ਤੇ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਵੀ ਲਗਾਤਾਰ 2 ਔਰਤਾਂ ਨੇ ਹੀ ਇਸ ਅਹੁਦੇ 'ਤੇ ਰਹਿ ਕੇ ਭਾਰਤ ਅਤੇ ਇਟਲੀ ਵਿਚਾਲੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਅਣਮੁੱਲਾ ਯੋਗਦਾਨ ਪਾਉਂਦੇ ਦੋਹਾਂ ਦੇਸ਼ਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਕਈ ਨਵੀਆ ਯੋਜਨਾਵਾਂ ਬਣਾਉਂਦਿਆਂ ਵਾਪਰਕ ਸਾਂਝਾਂ ਨੂੰ ਮਜਬੂਤੀ ਵੱਲ ਤੋਰਿਆ ਹੈ।

ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਬੱਸ ਹਾਦਸੇ 'ਚ 7 ਲੋਕਾਂ ਦੀ ਮੌਤ

ਇਸ ਮੌਕੇ ਇਸ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ, ਮਨਜੀਤ ਸਿੰਘ ਰੋਮ, ਦਇਆਪਾਲ ਸਿੰਘ , ਸਾਬਕਾ ਫ਼ੌਜੀ ਬਲਜਿੰਦਰ ਸਿੰਘ ਅਤੇ ਸੋਢੀ ਮਕੌੜਾ ਵੱਲੋਂ ਦੱਸਿਆ ਕਿ ਭਾਰਤੀ ਭਾਈਚਾਰੇ ਦੇ ਲੋਕ ਬਹੁਤ ਇਮਾਨਦਾਰੀ ਨਾਲ ਕਾਰੋਬਾਰ ਕਰਕੇ ਆਪਣੇ ਪਰਿਵਾਰਾਂ ਦਾ ਸੁਨਿਹਰੀ ਭਵਿੱਖ ਬਣਾਉਣ ਲਈ ਮਿਹਨਤ ਕਰ ਰਹੇ ਹਨ। ਇੱਥੇ ਜਨਮ ਲੈਣ ਵਾਲੇ ਬੱਚੇ ਵੀ ਉੱਚ ਵਿੱਦਿਆ ਪ੍ਰਾਪਤ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

cherry

Content Editor

Related News