ਜਸਵਿੰਦਰ ਸਿੰਘ ਲਾਟੀ ਹੋਣਗੇ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਲੋਮਬਾਰਦੀਆ ਸਟੇਟ ਦੇ ਨਵੇਂ ਪ੍ਰਧਾਨ

Sunday, May 05, 2024 - 01:55 PM (IST)

ਜਸਵਿੰਦਰ ਸਿੰਘ ਲਾਟੀ ਹੋਣਗੇ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਲੋਮਬਾਰਦੀਆ ਸਟੇਟ ਦੇ ਨਵੇਂ ਪ੍ਰਧਾਨ

ਮਿਲਾਨ (ਸਾਬੀ ਚੀਨੀਆ): ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਵਾਈਸ ਪ੍ਰਧਾਨ ਸੁਖਚੈਨ ਸਿੰਘ ਠੀਕਰੀਵਾਲਾ ਅਤੇ ਇਟਲੀ ਦੇ ਪ੍ਰਧਾਨ ਦਿਲਬਾਗ ਚਾਨਾ ਵੱਲੋਂ ਜਸਵਿੰਦਰ ਸਿੰਘ ਲਾਟੀ ਨੂੰ ਕਾਂਗਰਸ ਪਾਰਟੀ ਲੋਮਬਾਰਦੀਆ ਸਟੇਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸੁਖਚੈਨ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਇਹ ਨਿਯੁਕਤੀ ਰਾਜਵਿੰਦਰ ਸਿੰਘ ਅਤੇ ਯੂਰਪ ਦੇ ਕਨਵੀਨਰ ਦਲਜੀਤ ਸਿੰਘ ਸਹੋਤਾ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਗ਼ਲਤ ਢੰਗ ਨਾਲ ਡਰਾਈਵਿੰਗ ਲਾਇਸੰਸ ਪਾਸ ਕਰਵਾਉਣ ਵਾਲੇ ਕਥਿਤ 4 ਦੋਸ਼ੀ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਯੂਰਪ ਵੱਸਦੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਆਗੂ ਪਾਰਟੀ ਨਾਲ ਜੋੜਨ ਲਈ ਇਹ ਨਿਯੁਕਤੀਆਂ ਕਰ ਰਹੇ ਹਨ ਤਾਂ ਜੋ ਪੰਜਾਬ ਵਿੱਚ ਕਾਂਗਰਸ ਵੱਲੋਂ ਚੋਣਾਂ ਲੜ ਰਹੇ ਲੀਡਰਾਂ ਦੀ ਚੋਣ ਮੁਹਿੰਮ ਨੂੰ ਐਨ ਆਰ ਆਈਜ ਦਾ ਤਕੜਾ ਸਮਰਥਨ ਪ੍ਰਾਪਤ ਹੋ ਜਾਵੇ। ਇਸ ਨਿਯੁਕਤੀ ਦਾ ਇੰਡੀਅਨ ਓਵਰਸੀਜ਼ ਕਾਂਗਰਸ ਇਸ ਮੌਕੇ ਜਸਵਿੰਦਰ ਸਿੰਘ ਲਾਟੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ,ਇਟਲੀ ਅਤੇ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਵਿਸਵਾਸ਼ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਜਲਦੀ ਹੀ ਸਟੇਟ ਲੋਮਬਾਰਦੀਆ ਵਿੱਚ ਹੋਰ ਨਿਯੁਕਤੀਆਂ ਕਰਨਗੇ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News