ਚੁਣੌਤੀਪੂਰਨ ਟੂਰਨਾਮੈਂਟ ਦੇ ਬਾਅਦ ਜਿੱਤ ਦੀ ਖੁਸ਼ੀ ਹੈ : ਨਾਥਨ ਐਲਿਸ

Thursday, May 16, 2024 - 07:17 PM (IST)

ਚੁਣੌਤੀਪੂਰਨ ਟੂਰਨਾਮੈਂਟ ਦੇ ਬਾਅਦ ਜਿੱਤ ਦੀ ਖੁਸ਼ੀ ਹੈ : ਨਾਥਨ ਐਲਿਸ

ਗੁਹਾਟੀ, (ਭਾਸ਼ਾ)- ਪੰਜਾਬ ਕਿੰਗਸ ਦੇ ਤੇਂਜ ਗੇਂਦਬਾਜ਼ ਨਾਥਨ ਐਲਿਸ ਆਈ.ਪੀ.ਐੱਲ ਦੇ ਇਸ ਚੁਣੌਤੀਪੂਰਨ ਸੈਸ਼ਨ ਦੇ ਬਾਅਦ ਦੂਜੇ ਸਥਾਨ ’ਤੇ ਕਾਬਜ ਰਾਜਸਥਾਨ ਰਾਇਲਜ਼ ’ਤੇ ਮਿਲੀ ਜਿੱਤ ਪਿੱਛੋਂ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ। ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਪੰਜਾਬ ਟੀਮ 13 ਮੈਚਾਂ ’ਚ 5 ਜਿੱਤ ਅਤੇ 8 ਹਾਰ ਦੇ ਬਾਅਦ 10 ਅੰਕ ਲੈ ਕੇ ਨੌਵੇਂ ਸਥਾਨ ’ਤੇ ਹੈ।

ਐਲਿਸ ਨੇ ਮੈਚ ਦੇ ਬਾਅਦ ਕਿਹਾ, ‘‘ਇਹ ਵਿਕਟ ਆਸ ਤੋਂ ਮੱਠੀ ਸੀ ਪਰ ਚੰਗੀ ਸੀ। ਮੈਨੂੰ ਟੀਮ ਲਈ ਖੁਸ਼ੀ ਹੈ ਕਿ ਇਕ ਚੁਣੌਤੀਪੂਰਨ ਸੈਸ਼ਨ ’ਚ ਅਸੀਂ ਇਹ ਜਿੱਤ ਦਰਜ ਕਰਨ ’ਚ ਕਾਮਯਾਬ ਰਹੇ।’’ ਰਾਇਲਜ਼ ਨੂੰ 9 ਵਿਕਟਾਂ ’ਤੇ 144 ਦੌੜਾਂ ’ਤੇ ਰੋਕਣ ਦੇ ਬਾਅਦ ਪੰਜਾਬ ਨੇ 7 ਗੇਂਦ ਬਾਕੀ ਰਹਿੰਦੇ ਪੰਜ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। 

ਐਲਿਸ ਨੇ ਜਿੱਤ ਤੋਂ ਬਾਅਦ ਕਿਹਾ, ‘‘ਅਸੀਂ ਪ੍ਰਤਿਸ਼ਠਾ ਲਈ ਖੇਡ ਰਹੇ ਸੀ ਅਤੇ ਆਪਣਾ ਸਰਵਉੱਤਮ ਪ੍ਰਦਸ਼ਨ ਕਰਨਾ ਚਾਹੁੰਦੇ ਸੀ। ਇਹ ਬਿਹਤਰ ਪ੍ਰਦਰਸ਼ਨ ਸੀ ਜਿਸ ’ਚ ਅਸੀਂ ਹਾਲਾਤ ਦੇ ਅਨੁਕੂਲ ਢੱਲ ਕੇ ਗੇਂਦਬਾਜ਼ੀ ’ਚ ਵੀ ਸੁਧਾਰ ਕੀਤਾ। ਇਹ ਮੁਕੰਮਲ ਪ੍ਰਦਰਸ਼ਨ ਰਿਹਾ।’’ ਇਸ ਸੈਸ਼ਨ ’ਚ ਪਹਿਲੀ ਵਾਰ ਖੇਡਣ ਵਾਲੇ ਐਲਿਸ ਨੇ ਕਿਹਾ, ‘‘ਇਸ ਮੈਦਾਨ ’ਤੇ ਸਾਨੂੰ ਪਤਾ ਨਹੀਂ ਸੀ ਕਿ ਪਹਿਲਾਂ ਗੇਂਦਬਾਜ਼ੀ ਕਰਨੀ ਚਾਹੀਦੀ ਹੈ ਜਾਂ ਬੱਲੇਬਾਜ਼ੀ। ਬਾਅਦ ’ਚ ਅਸੀਂ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਅਸੀਂ ਟਾਸ ਹਾਰ ਗਏ। ਮੈਂ ਖੁਸ਼ ਹਾਂ ਕਿ ਅਸੀਂ ਪਹਿਲਾਂ ਗੇਂਦਬਾਜ਼ੀ ਕੀਤੀ।


author

Tarsem Singh

Content Editor

Related News