ਸਰਹੱਦ ''ਤੇ ਤਣਾਅ ਦੇ ਬਾਵਜੂਦ ਮਲਿਕ ਨੇ ਵਿਰਾਟ ਵੱਲ ਵਧਾਇਆ ਦੋਸਤੀ ਦਾ ਹੱਥ

Saturday, Mar 02, 2019 - 12:10 PM (IST)

ਸਰਹੱਦ ''ਤੇ ਤਣਾਅ ਦੇ ਬਾਵਜੂਦ ਮਲਿਕ ਨੇ ਵਿਰਾਟ ਵੱਲ ਵਧਾਇਆ ਦੋਸਤੀ ਦਾ ਹੱਥ

ਨਵੀਂ ਦਿੱਲੀ : ਪੁਲਵਾਮਾ ਵਿਖੇ ਸੀ. ਆਰ. ਪੀ. ਐੱਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾ ਵਿਚ ਹੋਰ ਵੀ ਤਲਖੀ ਵੱਧੀ ਹੈ। ਦੋਵਾਂ ਦੇਸ਼ਾਂ ਦੇ ਰਾਜਨੇਤਾਂ, ਹਸਤੀਆਂ ਅਤੇ ਕ੍ਰਿਕਟਰ ਆਪਣੀ-ਆਪਣੀ ਫੌਜ ਨੂੰ ਸੁਪੋਰਟ ਕਰਦੇ ਦਿਸ ਰਹੇ ਹਨ। ਇਸ ਕ੍ਰਮ ਵਿਚ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨੇ ਇਕ ਟਵੀਟ ਕੀਤਾ ਸੀ, ਜਿਸ ਦੀ ਵਜ੍ਹਾ ਨਾਲ ਉਸ ਨੂੰ ਭਾਰਤੀਆਂ ਨੇ ਰੱਜ ਕੇ ਖਰੀ-ਖਰੀ ਸੁਣਾਈ ਸੀ। ਹੁਣ ਇਸ ਪਾਕਿਸਤਾਨੀ ਕ੍ਰਿਕਟਰ ਨੇ ਇਕ ਹੋਰ ਟਵੀਟ ਕਰਦਿਆਂ ਦੋਸਤੀ ਦਾ ਹੱਥ ਵਧਾਇਆ ਹੈ।

PunjabKesari

ਸ਼ੋਇਬ ਮਲਿਕ ਨੇ ਵਿਰਾਟ ਕੋਹਲੀ ਨੂੰ ਲੈ ਕੇ ਟਵੀਟ ਕੀਤਾ। ਉਸ ਨੇ ਲਿਖਿਆ ਕਿ ਟੀ-20 ਵਿਚ ਸਭ ਤੋਂ ਵੱਧ ਦੌੜਾਂ ਦੇ ਮਾਮਲੇ ਵਿਚ ਤੀਜਾ ਸਥਾਨ ਆਪਣੇ ਗੁਆਂਢੀ ਵਿਰਾਟ ਕੋਹਲੀ ਦੇ ਨਾਲ ਸਾਂਝਾ ਕਰਨ ਵਿਚ ਖੁਸ਼ੀ ਹੋਈ। ਦੱਸ ਦਈਏ ਕਿ ਟੀ-20 ਕੌਮਾਂਤਰੀ ਵਿਚ ਸ਼ੋਇਬ ਮਲਿਕ ਦੇ ਨਾਂ 2263 ਦੌੜਾਂ ਦਰਜ ਹਨ। ਦੂਜੇ ਪਾਸੇ, ਆਸਟਰੇਲੀਆ ਖਿਲਾਫ ਦੁਜੇ ਟੀ-20 ਮੁਕਾਬਲੇ ਵਿਚ 72 ਦੌੜਾਂ ਦੀ ਅਜੇਤੂ ਪਾਰੀ ਤੋਂ ਬਾਅਦ ਵਿਰਾਟ ਦੇ ਨਾਂ ਵੀ 2263 ਦੌੜਾਂ ਹੋ ਗਈਆਂ ਹਨ।

PunjabKesari

ਇਸ ਮੌਕੇ 'ਤੇ ਸ਼ੋਇਬ ਨੇ ਟਵੀਟ ਕਰ ਵਿਰਾਟ ਨੂੰ ਵਧਾਈ ਦਿੱਤੀ। ਉਸ ਦੇ ਇਸ ਟਵੀਟ ਨੂੰ ਪਹਿਲੇ ਟਵੀਟ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਹਾਲਾਂਕਿ ਉਸ ਦੇ ਵਧਾਈ ਵਾਲੇ ਟਵੀਟ ਦਾ ਕੋਈ ਖਾਸ ਅਸਰ ਨਹੀਂ ਦਿਸ ਰਿਹਾ ਹੈ, ਕਿਉਂਕਿ ਭਾਰਤੀ ਪ੍ਰਸ਼ੰਸਕਾਂ ਨੇ ਉਸ ਨੂੰ ਇੱਥੇ ਵੀ ਨਹੀਂ ਛੱਡਿਆ ਅਤੇ ਤੰਜ ਕੱਸੇ। ਇਕ ਯੂਜ਼ਰ ਨੇ ਉਸ ਨੂੰ ਅਕਸ ਦਿਖਾਉਂਦਿਆਂ ਲਿਖਿਆ- ਪਾਰੀ ਦੇਖ ਲੋ। ਦੱਸਣਯੋਗ ਹੈ ਕਿ ਸ਼ੋਇਬ ਮਲਿਕ ਦੇ 2263 ਦੌੜਾਂ 111 ਮੈਚਾਂ ਦੀਆਂ 104 ਪਾਰੀਆਂ ਵਿਚ ਆਈਆਂ ਹਨ, ਜਦਕਿ ਵਿਰਾਟ ਨੇ ਇਸ ਅੰਕੜੇ ਤੱਕ ਪਹੁੰਚਣ ਲਈ 67 ਮੈਚਾਂ ਦੀ 62 ਪਾਰੀਆਂ ਦਾ ਸਹਾਰਾ ਲਿਆ।


Related News