ਬੰਗਲਾਦੇਸ਼ ਦੇ ਟੀਮ ਨਿਰਦੇਸ਼ਕ ਖ਼ਾਲਿਦ ਮਹਿਮਦੂ ਨੂੰ ਹੋਇਆ ਕੋਰੋਨਾ, ਸ਼੍ਰੀਲੰਕਾ ਖ਼ਿਲਾਫ ਨਿਭਾਉਣੀ ਸੀ ਇਹ ਭੂਮਿਕਾ

Saturday, May 22, 2021 - 08:03 PM (IST)

ਢਾਕਾ— ਬੰਗਲਾਦੇਸ਼ ਦੇ ਸਾਬਕਾ ਕਪਤਾਨ ਤੇ ਮੌਜੂਦਾ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਨਿਰਦੇਸ਼ਕ ਖ਼ਾਲਿਦ ਮਹਿਮੂਦ ਕੋਵਿਡ-19 ਨਾਲ ਸੰਕ੍ਰਮਿਤ ਪਾਏ ਗਏ ਹਨ ਤੇ ਫ਼ਿਲਹਾਲ ਉਹ ਆਪਣੇ ਘਰ ’ਚ ਇਕਾਂਤਵਾਸ ’ਚ ਹਨ। 49 ਸਾਲਾ ਮਹਿਮੂਦ ਬੰਦਲਾਦੇਸ਼ ਦੇ ਹਾਲ ਦੇ ਸ਼੍ਰੀਲੰਕਾ ਦੇ ਟੈਸਟ ਦੌਰੇ ’ਚ ਟੀਮ ਨਿਰਦੇਸ਼ਕ ਸਨ ਤੇ ਉਨ੍ਹਾਂ ਨੂੰ ਇਹ ਭੂਮਿਕਾ ਸ਼੍ਰੀਲੰਕਾ ਖ਼ਿਲਾਫ਼ ਘਰੇਲੂ ਵਨ-ਡੇ ਸੀਰੀਜ਼ ’ਚ ਨਿਭਾਉਣੀ ਸੀ। ਉਹ ਢਾਕਾ ਪ੍ਰੀਮੀਅਰ ਲੀਗ ’ਚ ਵੀ ਕੋਚ ਹਨ ਜੋ 31 ਮਈ ਤੋਂ ਸ਼ੁਰੂ ਹੋਣਾ ਹੈ। ਸ਼੍ਰੀਲੰਕਾ ਤੋਂ ਪਰਤਨ ਦੇ ਬਾਅਦ ਮਹਿਮੂਦ ਦੋ ਵਾਰ ਨੈਗੇਟਿਵ ਪਾਏ ਗਏ ਸਨ ਪਰ ਹਾਲ ਹੀ ’ਚ ਉਨ੍ਹਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਬੰਗਲਾਦੇਸ਼ ’ਚ ਪਿਛਲੇ 24 ਘੰਟਿਆਂ ਦੇ ਦੌਰਾਨ 1504 ਨਵੇਂ ਕੋਵਿਡ ਦੇ ਮਾਮਲੇ ਸਾਹਮਣੇ ਆਏ ਹਨ ਤੇ 26 ਲੋਕਾਂ ਦੀ ਮੌਤ ਹੋਈ ਹੈ।


Tarsem Singh

Content Editor

Related News