''ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਮਿਲ ਸਕਦਾ ਹੈ...'' ਗੁਰਦਾਸਪੁਰ ਪੁਲਸ ਨੇ ਮਾਲਕਾਂ ਨੂੰ ਸੌਂਪੇ 25 ਲੱਖ ਰੁਪਏ ਦੇ ਫ਼ੋਨ
Wednesday, Apr 15, 2026 - 05:28 PM (IST)
ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ/ਵਿਨੋਦ): ਗੁਰਦਾਸਪੁਰ ਪੁਲਸ ਨੇ ਇਕ ਵਿਸ਼ੇਸ਼ ਕਾਰਵਾਈ ’ਚ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਗੁਰਦਾਸਪੁਰ ਅਤੇ ਤਕਨੀਕੀ ਸੈੱਲ ਦੇ ਯਤਨਾਂ ਨਾਲ 110 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕੀਤੇ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤੇ।
ਐੱਸ.ਐੱਸ.ਪੀ ਗੁਰਦਾਸਪੁਰ ਆਦਿਤਿਆ ਨੇ ਦੱਸਿਆ ਕਿ ਸੀ.ਈ.ਆਈ.ਆਰ ਹੈਲਪਲਾਈਨ ਪੋਰਟਲ ਦੀ ਮਦਦ ਨਾਲ ਟੀਮ ਨੇ ਇਨ੍ਹਾਂ ਮੋਬਾਈਲ ਫੋਨਾਂ ਨੂੰ ਸਫਲਤਾਪੂਰਵਕ ਟਰੈਕ ਕੀਤਾ ਅਤੇ ਉਨ੍ਹਾਂ ਦੇ ਸਹੀ ਮਾਲਕਾਂ ਨੂੰ ਵਾਪਸ ਕਰ ਦਿੱਤਾ। ਬਰਾਮਦ ਕੀਤੇ ਗਏ ਫ਼ੋਨਾਂ ਦੀ ਕੁੱਲ ਕੀਮਤ ਲਗਭਗ 25 ਲੱਖ ਰੁਪਏ ਸੀ। ਪੁਲਸ ਟੀਮਾਂ ਦੁਆਰਾ ਮੋਬਾਈਲ ਨੰਬਰਾਂ ਦੀ ਨਿਰੰਤਰ ਟਰੈਕਿੰਗ, ਤਕਨੀਕੀ ਵਿਸ਼ਲੇਸ਼ਣ ਅਤੇ ਫੀਲਡ ਵੈਰੀਫਿਕੇਸ਼ਨ ਰਾਹੀਂ ਇਹ ਬਰਾਮਦਗੀ ਕੀਤੀ ਗਈ।
ਐੱਸ.ਐੱਸ.ਪੀ ਆਦਿੱਤਿਆ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੁੰਮ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਦੀ ਤੁਰੰਤ ਸੀ.ਈ.ਆਈ.ਆਰ ਪੋਰਟਲ ਜਾਂ ਆਪਣੇ ਨੇੜਲੇ ਪੁਲਸ ਸਟੇਸ਼ਨ ’ਤੇ ਰਿਪੋਰਟ ਕਰਨ, ਤਾਂ ਜੋ ਹੋਰ ਗੁੰਮ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨ ਬਰਾਮਦ ਕੀਤੇ ਜਾ ਸਕਣ।
