ਵ੍ਰਿੰਦਾਵਨ ਹਾਦਸਾ: ਗਮਗੀਨ ਮਾਹੌਲ ''ਚ ਹੋਇਆ ਰਿਸ਼ਵ ਦਾ ਸਸਕਾਰ, ਬਣਾ ਚਾਹੁੰਦਾ ਸੀ ਕ੍ਰਿਕਟਰ

Monday, Apr 13, 2026 - 06:20 PM (IST)

ਵ੍ਰਿੰਦਾਵਨ ਹਾਦਸਾ: ਗਮਗੀਨ ਮਾਹੌਲ ''ਚ ਹੋਇਆ ਰਿਸ਼ਵ ਦਾ ਸਸਕਾਰ, ਬਣਾ ਚਾਹੁੰਦਾ ਸੀ ਕ੍ਰਿਕਟਰ

ਜਗਰਾਉਂ (ਮਾਲਵਾ): ਵ੍ਰਿੰਦਾਵਨ ਸਟੀਮਰ ਹਾਦਸੇ ਵਿਚ ਲਾਪਤਾ ਹੋਏ ਨੌਜਵਾਨ ਰਿਸ਼ਵ ਸ਼ਰਮਾ ਪੁੱਤਰ ਉਮੇਸ਼ ਕੁਮਾਰ ਬਾਵਾ ਦੀ ਮ੍ਰਿਤਕ ਦੇਹ ਘਟਨਾ ਵਾਲੇ ਸਥਾਨ ਤੋਂ ਕਾਫੀ ਦੂਰ ਅਤੇ 32 ਘੰਟਿਆਂ ਬਾਅਦ ਮਿਲ ਗਈ ਸੀ। ਉਸ ਦੇ ਪੋਸਟਮਾਰਟਮ ਮਗਰੋਂ ਪ੍ਰਸ਼ਾਸਨ ਨੇ ਐਤਵਾਰ ਨੂੰ ਐਂਬੂਲੈਂਸ ਰਾਹੀਂ ਮ੍ਰਿਤਕ ਦੇਹ ਜਗਰਾਓਂ ਭੇਜੀ ਸੀ, ਜੋ ਰਾਤ 9.30 ਵਜੇ ਉਸ ਦੇ ਘਰ ਪਹੁੰਚੀ। 

ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਸਨ। ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੂਰੀ ਰਾਤ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਦੇਖ ਵਿਰਲਾਪ ਕਰ ਰਹੇ ਮਾਂ ਬਾਪ ਅਤੇ ਹੋਰ ਰਿਸ਼ਤੇਦਾਰਾਂ ਦਾ ਦੁਖਾਂਤ ਸ਼ਬਦਾਂ ਤੋਂ ਪਰੇ ਹੈ। ਰਿਸ਼ਵ ਦਾ ਸਸਕਾਰ ਅੱਜ ਸਵੇਰੇ ਤਕਰੀਬਨ 9:30 ਵਜੇ ਸਥਾਨਕ ਸ਼ਮਸ਼ਾਨ ਘਾਟ ਸ਼ੇਰਪੁਰਾ ਰੋਡ ਵਿਖੇ ਕੀਤਾ ਗਿਆ। ਇੱਥੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ। ਰਿਸ਼ਵ ਦੇ ਪਿਤਾ ਨੇ ਰੋਂਦੇ ਹੋਏ ਆਪਣੇ ਬੇਟੇ ਬਾਰੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਹੁਤ ਹੀ ਨੇਕ ਅਤੇ ਹੋਣਹਾਰ ਬੱਚਾ ਸੀ। ਉਹ ਕ੍ਰਿਕਟ ਦਾ ਵੀ ਇਕ ਮਾਹਰ ਖਿਡਾਰੀ ਸੀ ਅਤੇ ਜਲਦੀ ਹੀ ਉਹ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਸਕਦਾ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਨੇ ਬੜੇ ਹੀ ਗਮਗੀਨ ਮਾਹੌਲ ਵਿਚ ਪੁੱਤ ਨੂੰ ਆਖ਼ਰੀ ਵਿਦਾਇਗੀ ਦਿੱਤੀ। 
 


author

Anmol Tagra

Content Editor

Related News