ਦੂਜੇ ਸੂਬਿਆਂ ਤੋਂ ਲਿਆ ਕੇ ਲੁਧਿਆਣਾ ''ਚ ਸਪਲਾਈ ਹੋ ਰਿਹਾ ਸੀ ਸ਼ੱਕੀ ਘਿਓ, ਸਿਹਤ ਵਿਭਾਗ ਦੀ ਟੀਮ ਨੇ ਫੜੀ ਵੱਡੀ ਖੇਪ

Wednesday, Apr 22, 2026 - 12:09 AM (IST)

ਦੂਜੇ ਸੂਬਿਆਂ ਤੋਂ ਲਿਆ ਕੇ ਲੁਧਿਆਣਾ ''ਚ ਸਪਲਾਈ ਹੋ ਰਿਹਾ ਸੀ ਸ਼ੱਕੀ ਘਿਓ, ਸਿਹਤ ਵਿਭਾਗ ਦੀ ਟੀਮ ਨੇ ਫੜੀ ਵੱਡੀ ਖੇਪ

ਲੁਧਿਆਣਾ (ਸੁਧੀਰ, ਸਹਿਗਲ) : ਗੁਪਤ ਜਾਣਕਾਰੀ ਦੇ ਆਧਾਰ ’ਤੇ ਸਿਹਤ ਵਿਭਾਗ ਵੱਲੋਂ ਗਿੱਲ ਚੌਕ ਨੇੜੇ ਇਕ ਦੁਕਾਨ ‘ਤੇ ਅਚਾਨਕ ਛਾਪਾ ਮਾਰਿਆ ਗਿਆ। ਕਾਰਵਾਈ ਦੌਰਾਨ ਟੀਮ ਨੇ ਲਗਭਗ 1500 ਕਿਲੋ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ, ਜਿਸ ਨੂੰ ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਸੰਭਾਲਿਆ ਅਤੇ ਵੰਡਿਆ ਜਾ ਰਿਹਾ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਸਾਮਾਨ ਹਾਲ ਹੀ ਵਿੱਚ ਕਿਸੇ ਹੋਰ ਰਾਜ ਤੋਂ ਲਿਆਂਦਾ ਗਿਆ ਸੀ ਅਤੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ। ਵਿਭਾਗ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ ਕੁੜੀ ਦੀ ਮੌਤ

ਜਾਂਚ ਦੌਰਾਨ ਟੀਮ ਨੇ ਵੱਖ-ਵੱਖ ਖਾਧ ਪਦਾਰਥਾਂ ਦੇ ਕੁੱਲ ਚਾਰ ਸੈਂਪਲ ਲੈਬ ਟੈਸਟ ਲਈ ਭਰੇ ਗਏ। ਇਨ੍ਹਾਂ ਵਿੱਚ ਦੋ ਸੈਂਪਲ ਦੇਸੀ ਘਿਓ , ਇੱਕ ਸੈਂਪਲ ਸਕਿਮਡ ਮਿਲਕ ਤੇ ਇੱਕ ਸੈਂਪਲ ਮਲਟੀ-ਸੋਰਸ ਖਾਣ ਵਾਲੇ ਤੇਲ ਦਾ ਸ਼ਾਮਲ ਹੈ। ਇਹ ਛਾਪੇਮਾਰੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਆਸ਼ੀਸ਼ ਚਾਵਲਾ, ਫੂਡ ਸੇਫਟੀ ਅਫਸਰ ਯੋਗੇਸ਼ ਗੋਯਲ ਤੇ ਜਤਿੰਦਰ ਵਿਰਕ ਦੀ ਅਗਵਾਈ ਵਿੱਚ ਕੀਤੀ ਗਈ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਵਿਭਾਗ ਲੋਕਾਂ ਲਈ ਉਪਲਬਧ ਖਾਧ ਪਦਾਰਥਾਂ ਦੀ ਸੁਰੱਖਿਆ ਅਤੇ ਗੁਣਵੱਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਜੋ ਵੀ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿਹਤ ਅਫਸਰ ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਜ਼ਬਤ ਕੀਤਾ ਸਾਮਾਨ ਅਤੇ ਲਏ ਗਏ ਸੈਂਪਲਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਲੈਬ ਰਿਪੋਰਟਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News