ਤਰਨਤਾਰਨ ''ਚ ਫੂਡ ਸੇਫਟੀ ਟੀਮ ਦਾ ਵੱਡਾ ਐਕਸ਼ਨ: ਡੇਅਰੀਆਂ ਤੇ ਫੂਡ ਆਊਟਲੈੱਟਾਂ ''ਤੇ ਛਾਪੇਮਾਰੀ, 6 ਸੈਂਪਲ ਭਰੇ

Saturday, Apr 25, 2026 - 08:52 AM (IST)

ਤਰਨਤਾਰਨ ''ਚ ਫੂਡ ਸੇਫਟੀ ਟੀਮ ਦਾ ਵੱਡਾ ਐਕਸ਼ਨ: ਡੇਅਰੀਆਂ ਤੇ ਫੂਡ ਆਊਟਲੈੱਟਾਂ ''ਤੇ ਛਾਪੇਮਾਰੀ, 6 ਸੈਂਪਲ ਭਰੇ

ਤਰਨਤਾਰਨ (ਰਮਨ) : ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਮਾਰਗ-ਦਰਸ਼ਨ ਹੇਠ ਜ਼ਿਲਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਦੀ ਅਗਵਾਈ ਵਿਚ ਫੂਡ ਸੇਫਟੀ ਟੀਮ ਵੱਲੋਂ ‘ਫੂਡ ਸੇਫਟੀ ਪੰਦਰਵਾੜੇ’ ਤਹਿਤ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਵੱਲੋਂ ਅੱਜ ਤਰਨਤਾਰਨ ਦੇ ਸਥਾਨਕ ਅਤੇ ਸਰਹੱਦੀ ਖੇਤਰਾਂ—ਦਰਾਜਕੇ, ਪਹਿਲਵਾਨਕੇ, ਚੇਲਾ ਅਤੇ ਦਿਆਲਪੁਰ ਵਿਖੇ ਡੇਅਰੀਆਂ ਤੇ ਵੱਖ-ਵੱਖ ਫੂਡ ਆਊਟਲੈੱਟਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਟੀਮ ਵੱਲੋਂ ਦੁੱਧ, ਲੱਡੂ, ਚਿਕਨ ਅਤੇ ਪਨੀਰ ਦੇ 6 ਨਮੂਨੇ (ਸੈਂਪਲ) ਇਕੱਤਰ ਕੀਤੇ ਗਏ, ਜਿਨ੍ਹਾਂ ਨੂੰ ਜਾਂਚ ਲਈ ਖਰੜ ਸਥਿਤ ਲੈਬਾਰਟਰੀ ਵਿਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਮੰਦਰ 'ਚ ਬੇਅਦਬੀ! ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਵਾਰਦਾਤ

ਨਿਰੀਖਣ ਦੇ ਨਾਲ-ਨਾਲ ਟੀਮ ਵੱਲੋਂ ਜਾਗਰੂਕਤਾ ਮੁਹਿੰਮ ਵੀ ਜਾਰੀ ਰੱਖੀ ਗਈ। ਇਸ ਦੌਰਾਨ ਸਮੂਹ ਫੂਡ ਬਿਜ਼ਨਸ ਆਪਰੇਟਰਾਂ ਹਦਾਇਤਾਂ ਦਿੱਤੀਆਂ ਗਈਆਂ ਕਿ ਦੁਕਾਨਾਂ ਅਤੇ ਡੇਅਰੀਆਂ ਵਿਚ ਮੁਕੰਮਲ ਸਫ਼ਾਈ ਬਣਾਈ ਰੱਖੀ ਜਾਵੇ। ਖਾਣ-ਪੀਣ ਦੀਆਂ ਵਸਤੂਆਂ ਵਿੱਚ ਕਿਸੇ ਕਿਸਮ ਦੀ ਮਿਲਾਵਟ ਨਾ ਕੀਤੀ ਜਾਵੇ। ਵਰਤੇ ਹੋਏ ਤੇਲ ਨੂੰ ਦੁਬਾਰਾ ਨਾ ਵਰਤਿਆ ਜਾਵੇ ਅਤੇ ਪਕਵਾਨਾਂ ਨੂੰ ਉਚਿਤ ਤਾਪਮਾਨ ’ਤੇ ਰੱਖਿਆ ਜਾਵੇ। ਸਾਰੇ ਵਪਾਰੀ ਆਪਣੇ ਫੂਡ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਮੁਕੰਮਲ ਰੱਖਣ। ਇਸ ਤੋਂ ਇਲਾਵਾ ਟੀਮ ਨੇ ਦਿਆਲਪੁਰ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ, ਜਿਸ ਵਿਚ ਲੋਕਾਂ ਨੂੰ ਖਾਣ-ਪੀਣ ਦੀਆਂ ਸ਼ੁੱਧ ਵਸਤੂਆਂ ਅਤੇ ਬਾਜਰੇ ਦੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News