ਕੈਲਿਸ ਨੇ 5ਵੀਂ ਗਰਲਫ੍ਰੈਂਡ ਨਾਲ ਕੀਤਾ ਸੀ ਵਿਆਹ, ਪਤਨੀ ਨੂੰ ਕੀਤਾ ਬਰਥਡੇ ਵਿਸ਼
Friday, Aug 02, 2019 - 08:57 PM (IST)

ਨਵੀਂ ਦਿੱਲੀ - ਦੱਖਣੀ ਅਫਰੀਕਾ ਦੇ ਮਹਾਨ ਆਲਰਾਊਂਡਰ ਜੈਕ ਕੈਲਿਸ ਨੇ ਪਤਨੀ ਚਾਰਲੀਜ਼ ਐਨਿਜਲਸ ਨੂੰ ਉਸ ਦੇ ਜਨਮ ਦਿਨ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਕੈਲਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਚਾਰਲੀਜ਼ ਨਾਲ ਇਕ ਫੋਟੋ ਪੋਸਟ ਕੀਤੀ ਹੈ, ਜਿਸ ਵਿਚ ਉਸ ਨੇ ਲਿਖਿਆ ਹੈ, ''ਜਨਮ ਦਿਨ ਮੁਬਾਰਕ ਹੋਵੇ ਮੇਰੀ ਖੂਬਸੂਰਤ ਪਤਨੀ ਚਾਰਲੀਜ਼ ਐਨਿਜਲਸ। ਇਸ ਸਪੈਸ਼ਲ ਦਿਨ ਲਈ ਅੱਗੇ ਦੇਖ ਰਿਹਾ ਹਾਂ।''
ਜ਼ਿਕਰਯੋਗ ਹੈ ਕਿ ਕੈਲਿਸ ਨੇ 42 ਸਾਲ ਦੀ ਉਮਰ ਵਿਚ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਉਸ ਦਾ ਚਾਰ ਲੜਕੀਆਂ ਨਾਲ ਅਫੇਅਰ ਵੀ ਰਿਹਾ ਸੀ। ਚਾਰਲੀਜ਼ ਉਸ ਦੀ ਜ਼ਿੰਦਗੀ ਵਿਚ 5ਵੀਂ ਲੜਕੀ ਸੀ, ਜਿਸ ਨਾਲ ਉਸ ਨੇ ਵਿਆਹ ਕੀਤਾ ਸੀ। ਕੈਲਿਸ ਦਾ ਸਭ ਤੋਂ ਪਹਿਲਾਂ ਨਾਂ ਮਿਸ ਦੱਖਣੀ ਅਫਰੀਕਾ 2002 ਸਿੰਡੀ ਨੈਲ ਨਾਲ ਜੁੜਿਆ ਸੀ। ਸਿੰਡੀ ਤੇ ਕੈਲਿਸ ਕਾਫੀ ਸਮੇਂ ਤਕ ਇਕੱਠੇ ਦੇਖੇ ਗਏ ਸਨ। ਇਸ ਤੋਂ ਬਾਅਦ 2003 ਮਿਸ ਸਾਊਥ ਅਫਰੀਕਾ ਕੰਪੀਟੀਸ਼ਨ ਦੀ ਫਸਟ ਰਨਰਅਪ ਮਰਿਮਾ ਇਗਲੀ ਨਾਲ ਵੀ ਕੈਲਿਸ ਦੇ ਪ੍ਰੇਮ ਸਬੰਧਾਂ ਦੀ ਚਰਚਾ ਰਹੀ ਸੀ।
ਕੈਲਿਸ ਨੇ ਇਸ ਤੋਂ ਇਲਾਵਾ ਕਿਮ ਸਿਵਲਲੈਂਡ, ਸਾਊਥ ਅਫਰੀਕੀ ਮਾਡਲ ਸ਼ੈਮੋਨੇ ਜਾਰਡਿਮ ਨਾਲ ਵੀ ਨੇੜਤਾ ਵਧਾਈ। ਕੁਝ ਸਾਲ ਪਹਿਲਾਂ ਉਹ ਚਾਰਲੀਜ਼ ਨੂੰ ਮਿਲਿਆ ਸੀ। ਦੋਵੇਂ ਲੰਬੇ ਸਮੇਂ ਤਕ ਲਿਵ ਇਨ 'ਚ ਰਹੇ। ਆਖਿਰਕਾਰ ਇਸ ਸਾਲ ਉਨ੍ਹਾਂ ਨੇ ਵਿਆਹ ਕਰ ਲਿਆ ਸੀ।
ਦੱਸਿਆ ਜਾਂਦਾ ਹੈ ਕਿ ਕੈਲਿਸ ਨੇ ਜਿਸ ਜਗ੍ਹਾ 'ਤੇ ਵਿਆਹ ਰੱਖਿਆ ਸੀ, ਉਥੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਅੱਗ ਲੱਗ ਗਈ ਸੀ। ਅੱਗ ਇੰਨੀ ਭਿਆਨਕ ਸੀ ਕਿ ਇਕ ਸਮੇਂ ਵਿਆਹ ਪੋਸਟਪੋਨ ਤਕ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ ਪਰ ਬਚਾਅ ਕੰਮ ਤੇਜ਼ ਹੋਣ ਕਾਰਣ ਪ੍ਰੋਗਰਾਮ ਤੈਅ ਸਮੇਂ 'ਤੇ ਹੀ ਹੋਇਆ ਸੀ।