ਕੁਸ਼ਤੀ ਤੇ ਕਬੱਡੀ ਖਿਡਾਰੀਆਂ ਨੂੰ ਮਿਲਿਆ 30 ਲੱਖ ਰੁਪਏ ਦਾ ਸਾਮਾਨ

04/14/2019 5:25:08 PM

ਕੈਥਲ— ਖੇਡ ਵਿਭਾਗ ਵੱਲੋਂ ਕੁਸ਼ਤੀ ਅਤੇ ਕਬੱਡੀ ਖਿਡਾਰੀਆਂ ਲਈ ਸਾਮਾਨ ਭੇਜਿਆ ਗਿਆ ਹੈ। ਕਰੀਬ ਪੰਜ ਸਾਲਾਂ ਬਾਅਦ ਖਿਡਾਰੀਆਂ ਦੀ ਮੰਗ ਪੂਰੀ ਹੋਈ ਹੈ। ਵਿਭਾਗ ਵੱਲੋਂ 30 ਲੱਖ ਰੁਪਏ ਦੇ ਮੈਟ ਭੇਜੇ ਗਏ ਹਨ। ਇਨ੍ਹਾਂ 'ਚੋਂ ਪੰਜ ਵੱਡੇ ਅਤੇ ਛੋਟੇ ਮੈਟ ਕੁਸ਼ਤੀ ਲਈ ਭੇਜੇ ਗਏ ਹਨ ਜੋ ਕਿ ਲਗਭਗ 18 ਲੱਖ ਰੁਪਏ ਦੀ ਕੀਮਤ ਦੇ ਹਨ। 

ਇਸ ਤੋਂ ਇਲਾਵਾ ਕਰੀਬ 12 ਲੱਖ ਰੁਪਏ ਦੇ ਕਬੱਡੀ ਦੇ ਮੈਟ ਭੇਜੇ ਗਏ ਹਨ। ਕੁਸ਼ਤੀ ਅਤੇ ਕਬੱਡੀ ਦੇ 150 ਤੋਂ ਜ਼ਿਆਦਾ ਖਿਡਾਰੀ ਇੱਥੇ ਅਭਿਆਸ ਕਰਦੇ ਹਨ ਪਰ ਸਾਮਾਨ ਦੀ ਕਮੀ ਕਾਰਨ ਖਿਡਾਰੀਆਂ ਨੂੰ ਪਰੇਸ਼ਾਨੀ ਝਲਣੀ ਪੈ ਰਹੀ ਸੀ। ਮੈਟ ਘੱਟ ਸਨ ਜਿਸ ਕਾਰਨ ਸਾਰੇ ਖਿਡਾਰੀ ਠੀਕ ਤਰ੍ਹਾਂ ਨਾਲ ਅਭਿਆਸ ਨਹੀਂ ਕਰ ਸਕੇ ਸਨ। ਹੁਣ ਖਿਡਾਰੀਆਂ ਲਈ ਪੂਰੇ ਮੈਟ ਦਿੱਤੇ ਜਾ ਚੁੱਕੇ ਹਨ ਤਾਂ ਖਿਡਾਰੀ ਠੀਕ ਨਾਲ ਅਭਿਆਸ ਕਰ ਸਕਣਗੇ।


Tarsem Singh

Content Editor

Related News