ਯੁਵਾ ਓਲੰਪਿਕ ਕੁਆਲੀਫਾਇਰ ਲਈ ਜੂਨੀਅਰ ਹਾਕੀ ਟੀਮਾਂ ਰਵਾਨਾ

04/24/2018 4:21:49 AM

ਨਵੀਂ ਦਿੱਲੀ— ਭਾਰਤ ਦੀਆਂ ਜੂਨੀਅਰ ਪੁਰਸ਼ ਤੇ ਮਹਿਲਾ ਹਾਕੀ ਟੀਮਾਂ 25 ਅਪ੍ਰੈਲ ਤੋਂ ਥਾਈਲੈਂਡ ਦੇ ਬੈਂਕਾਕ 'ਚ ਹੋਣ ਵਾਲੇ ਯੁਵਾ ਓਲੰਪਿਕ ਕੁਆਲੀਫਾਇਰ 'ਚ ਹਿੱਸਾ ਲੈਣ ਲਈ ਸੋਮਵਾਰ ਤੜਕੇ ਰਵਾਨਾ ਹੋ ਗਈਆਂ। ਯੁਵਾ ਓਲੰਪਿਕ 2018 ਦਾ ਆਯੋਜਨ ਅਰਜਨਟੀਨਾ ਦੇ ਬਿਊਨਸ ਆਇਰਸ 'ਚ ਹੋਣਾ ਹੈ ਤੇ ਪੰਜ ਦਿਨਾ ਹਾਕੀ ਟੂਰਨਾਮੈਂਟ ਇਨ੍ਹਾਂ ਖੇਡਾਂ ਲਈ ਕੁਆਲੀਫਾਇੰਗ ਟੂਰਨਾਮੈਂਟ ਹੈ। ਇਹ ਟੂਰਨਾਮੈਂਟ ਫਾਈਵ-ਏ ਸਾਈਡ ਫਾਰਮੈੱਟ 'ਚ ਖੇਡਿਆ ਜਾਵੇਗਾ।
ਭਾਰਤ ਦੀ 9 ਮੈਂਬਰੀ ਜੂਨੀਅਰ ਪੁਰਸ਼ ਟੀਮ ਦੀ ਅਗਵਾਈ ਵਿਵੇਕ ਸਾਗਰ ਪ੍ਰਸਾਦ ਕਰ ਰਿਹਾ ਹੈ, ਜਿਹੜਾ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੀ ਟੀਮ ਦਾ ਹਿੱਸਾ ਸੀ। ਭਾਰਤ ਦੇ ਪੂਲ-ਏ ਵਿਚ ਕੋਰੀਆ, ਜਾਪਾਨ, ਚੀਨ ਤੇ ਥਾਈਲੈਂਡ ਹਨ। 
ਜੂਨੀਅਰ ਮਹਿਲਾ ਟੀਮ ਦੀ ਕਪਤਾਨੀ ਸਲੀਮਾ ਟੇਟੇ ਕੋਲ ਹੈ। ਸਲੀਮਾ ਟੇਟੇ ਵੀ ਉਸ ਟੀਮ ਦਾ ਹਿੱਸਾ ਸੀ, ਜਿਹੜੀ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ 'ਚ ਪਹੁੰਚੀ ਸੀ। ਭਾਰਤੀ ਮਹਿਲਾ ਟੀਮ ਦੇ ਗਰੁੱਪ 'ਚ ਕੋਰੀਆ, ਥਾਈਲੈਂਡ ਤੇ ਸਿੰਗਾਪੁਰ ਹਨ। ਭਾਰਤੀ ਟੀਮ ਆਪਣੀ ਮੁਹਿੰਮ 25 ਅਪ੍ਰੈਲ ਨੂੰ ਸਿੰਗਾਪੁਰ ਵਿਰੁੱਧ ਮੈਚ ਨਾਲ ਕਰੇਗੀ।

 


Related News