ਅਮਨ ਸਹਿਰਾਵਤ ਨੇ ਪੁੱਛਿਆ, ਇਕ ਹੋਰ ਟ੍ਰਾਇਲ ਦੀ ਚਿੰਤਾ ਕਰਾਂ ਜਾਂ ਓਲੰਪਿਕ ਦੀ ਤਿਆਰੀ ਸ਼ੁਰੂ ਕਰਾਂ

05/15/2024 8:14:29 PM

ਨਵੀਂ ਦਿੱਲੀ, (ਭਾਸ਼ਾ)– ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਇਕਲੌਤਾ ਭਾਰਤੀ ਪੁਰਸ਼ ਪਹਿਲਵਾਨ ਅਮਨ ਸਹਿਰਾਵਤ ਇਸ ਗੱਲ ਤੋਂ ਨਾਰਾਜ਼ ਹੈ ਕਿ ਖੇਡਾਂ ਦੀ ਤਿਆਰੀ ’ਤੇ ਆਪਣਾ ਧਿਆਨ ਲਾਉਣ ਦੀ ਜਗ੍ਹਾ ਉਸ ਨੂੰ ਅਜੇ ਵੀ ਇਕ ਹੋਰ ਟ੍ਰਾਇਲ ਲਈ ਭਾਰ ਘਟਾਉਣ ਦੇ ਬਾਰੇ ਵਿਚ ਚਿੰਤਾ ਕਰਨੀ ਪਵੇਗੀ।

ਅੰਡਰ-23 ਵਿਸ਼ਵ ਚੈਂਪੀਅਨ 20 ਸਾਲ ਦੇ ਅਮਨ ਨੇ ਹਾਲ ਹੀ ਵਿਚ ਇਸਾਂਤੁਬਲ ਵਿਚ ਵਿਸ਼ਵ ਕੁਆਲੀਫਾਇਰ ਦੇ ਰਾਹੀਂ ਪੁਰਸ਼ ਫ੍ਰੀ ਸਟਾਈਲ 57 ਕਿ. ਗ੍ਰਾ. ਭਾਰ ਵਰਗ ਵਿਚ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ। ਭਾਰਤ ਦੇ ਪੁਰਸ਼ ਪਹਿਲਵਾਨਾਂ ਨੇ 11 ਹੋਰ ਭਾਰ ਵਰਗਾਂ ਵਿਚ ਚੁਣੌਤੀ ਪੇਸ਼ ਕੀਤੀ ਪਰ ਉਨ੍ਹਾਂ ਵਿਚੋਂ ਕੋਈ ਵੀ ਕੁਆਲੀਫਾਈ ਨਹੀਂ ਕਰ ਸਕਿਆ।

ਅਮਨ ਨੇ ਕਿਹਾ,‘‘ਇੰਨੀ ਵਾਰ ਮੈਨੂੰ ਆਪਣਾ ਭਰ ਘੱਟ ਕਰਨਾ ਪਿਆ ਹੈ। ਮੈਨੂੰ ਕਿੰਨੀ ਵਾਰ ਅਜਿਹਾ ਕਰਨਾ ਪਵੇਗਾ? ਇਸ ਨਾਲ ਕਾਫੀ ਕਮਜ਼ੋਰੀ ਆਉਂਦੀ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਹੁਣ ਦੁਬਾਰਾ ਟ੍ਰਾਇਲ ਜਿੱਤਣ ਦੇ ਬਾਰੇ   ਵਿਚ ਸੋਚਾਂ ਜਾਂ ਓਲੰਪਿਕ ਦੀਆਂ ਤਿਆਰੀਆਂ ਸ਼ੁਰੂ ਕਰਾਂ। ਮੈਨੂੰ ਲੱਗਦਾ ਹੈ ਕਿ ਜੇਕਰ ਮੈਨੂੰ ਦੁਬਾਰਾ ਟ੍ਰਾਇਲ ਵਿਚੋਂ ਲੰਘਣ ਨੂੰ ਕਿਹਾ ਜਾਂਦਾ ਹੈ ਤਾਂ ਚੰਗੀ ਤਿਆਰੀ ਲਈ ਜਿਹੜਾ ਕੰਮ ਕਰਨ ਦੀ ਲੋੜ ਪਵੇਗੀ, ਉਹ ਪ੍ਰਭਾਵਿਤ ਹੋਵੇਗਾ।’’

ਉਸ ਨੇ ਕਿਹਾ ਕਿ ਟ੍ਰਾਇਲ ਦੇ ਖਤਮ ਹੋਣ ਤਕ ਓਲੰਪਿਕ ਖੇਡਾਂ ਕਾਫੀ ਨੇੜੇ ਹੋਣਗੀਆਂਾ ਤਾਂ ਫਿਰ ਅਸੀਂ ਤਿਆਰੀ ਕਦੋਂ ਸ਼ੁਰੂ ਕਰਾਂਗੇ? ਮੇਰੇ ਨਜ਼ਰੀਏ ਨਾਲ ਟ੍ਰਾਇਲ ਨਹੀਂ ਹੋਣੇ ਚਾਹੀਦੇ। ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਤੇ ਏਸ਼ੀਆਈ ਚੈਂਪੀਅਨਸ਼ਿਪ ਦੇ ਜੇਤੂ ਅਮਨ ਨੂੰ ਭਰੋਸਾ ਹੈ ਕਿ ਉਹ ਖੇਡਾਂ ਵਿਚ ਤਮਗੇ ਦਾ ਦਾਅਵੇਦਾਰ ਹੋਵੇਗਾ। ਉਸ ਨੇ ਕਿਹਾ ਕਿ ਮੈਂ ਖੁਦ ਨੂੰ ਦੁਨੀਆ ਦੇ ਟਾਪ-3 ਵਿਚ ਦੇਖਦਾ ਹਾਂ। ਰੂਸ ਤੇ ਅਲਬਾਨੀਆ ਦੇ ਪਹਿਲਵਾਨ ਮਜ਼ਬੂਤ ਹਨ ਤੇ ਉਨ੍ਹਾਂ ਨਾਲ ਨੇੜਲਾ ਮੁਕਾਬਲਾ ਹੋਵੇਗਾ। ਹੋਰਨਾਂ ਨੂੰ ਮੈਂ ਸੰਭਾਲ ਸਕਦਾ ਹਾਂ।

ਅਮਨ 2023 ਵਿਸ਼ਵ ਚੈਂਪੀਅਨਸ਼ਿਪ ਵਿਚ ਅਲਬਾਨੀਆ ਦੇ ਜੇਲਿਮਖਾਨ ਅਬਾਕਾਰੋਵ ਹੱਥੋਂ ਹਾਰ ਗਿਆ ਸੀ ਜਿੱਥੇ ਸਰਬੀਆ ਦਾ ਸਟੀਵਨ ਐਡ੍ਰਿਆ ਮਿਸੀਸੀ ਚੈਂਪੀਅਨ ਬਣਿਆ ਸੀ। ਰੂਸ ਦੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਜਾਵੁਰ ਉਗੂਏਵ ਵੀ ਮਜ਼ਬੂਤ ਵਿਰੋਧੀ ਹੈ, ਜਿਸ ਨੇ ਟੋਕੀਓ ਖੇਡਾਂ ਦੇ ਸੋਨ ਤਮਗੇ ਮੁਕਾਬਲੇ ਵਿਚ ਰਵੀ ਦਹੀਆ ਨੂੰ ਹਰਾਇਆ ਸੀ। ਜਦੋਂ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਟ੍ਰਾਇਲ ਆਯੋਜਿਤ ਕਰੇਗੀ ਤਾਂ ਸੰਭਾਵਿਤ ਅਮਨ ਨੂੰ ਰਵੀ ਨੂੰ ਹਰਾਉਣਾ ਪਵੇਗਾ। ਰਵੀ ਤੇ ਸੋਨੀਪਤ ਵਿਚ ਆਯੋਜਿਤ ਆਖਰੀ ਟ੍ਰਾਇਲ ਵਿਚ ਪੁਰਸ਼ਾਂ ਦੇ 57 ਕਿ. ਗ੍ਰਾ. ਭਾਰ ਵਰਗ ਦੇ ਟਾਪ-3 ਪਹਿਲਵਾਨਾਂ ਨੂੰ ਇਕ-ਦੂਜੇ ਵਿਰੁੱਧ ਮੁਕਾਬਲੇਬਾਜ਼ੀ ਕਰਨੀ ਪਵੇਗੀ ਤੇ ਉਸਦਾ ਜੇਤੂ ਕੋਟਾ ਹਾਸਲ ਕਰਨ ਵਾਲੇ ਅਮਨ ਨਾਲ ਮੁਕਾਬਲਾ ਕਰੇਗਾ।


Tarsem Singh

Content Editor

Related News