IPL 2020 :ਤੂਫਾਨੀ ਪਾਰੀ ਖੇਡ ਕੇ ਜੋਸ ਬਟਲਰ ਨੇ ਬੱਲੇਬਾਜ਼ੀ ’ਤੇ ਕਹੀ ਇਹ ਗੱਲ
Tuesday, Oct 20, 2020 - 01:33 AM (IST)

ਸਪੋਰਟਸ ਡੈਸਕ—ਰਾਜਸਥਾਨ ਦੇ ਵਿਕਟ ਕੀਪਰ ਬੱਲੇਬਾਜ਼ ਜੋਸ ਬਲਟਰ ਨੇ ਚੇਨਈ ਵਿਰੁੱਧ ਅਰਧ ਸੈਂਕੜਾ ਬਣਾ ਕੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। ਰਾਜਸਥਾਨ ਦੀ ਸ਼ੁਰੂਆਤ ਖਰਾਬ ਰਹੀ ਸੀ। ਉਨ੍ਹਾਂ ਨੇ 28 ਦੌੜਾਂ ’ਤੇ ਹੀ ਤਿੰਨ ਵਿਕਟ ਗੁਆ ਦਿੱਤੇ। ਪਰ ਬਾਅਦ ’ਚ ਬਟਲਰ ਨੇ ਕਪਤਾਨ ਸਟੀਵ ਸਮਿਥ ਨਾਲ ਮਿਲ ਕੇ ਟੀਮ ਨੂੰ ਜਿੱਤ ਹਾਸਲ ਕਰਵਾ ਦਿੱਤੀ। ਟੂਰਨਾਮੈਂਟ ਦੀ ਸ਼ੁਰੂਆਤ ਬਤੌਰ ਓਪਨਰ ਕਰਨ ਵਾਲੇ ਬਟਲਰ ਨੇ ਆਪਣੇ ਬਦਲੇ ਬੱਲੇਬਾਜ਼ੀ ’ਤੇ ਵੀ ਗੱਲ ਕੀਤੀ।
ਬਟਲਰ ਨੇ ਕਿਹਾ ਕਿ ਕਈ ਵਾਰ ਤੁਹਾਨੂੰ ਫਾਰਮ ’ਚ ਆਉਣ ’ਚ ਸਮਾਂ ਲੱਗ ਜਾਂਦਾ ਹੈ। ਮੈਂ ਗੇਂਦ ਨੂੰ ਸਹੀ ਤਰ੍ਹਾਂ ਨਾਲ ਹਿੱਟ ਕਰ ਪਾ ਰਿਹਾ ਸੀ ਪਰ ਬਦਕਿਸਮਤੀ ਨਾਲ ਆਊਟ ਹੋ ਗਿਆ ਸੀ। ਉੱਥੇ, ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਮੈਂ ਖੁਸ਼ ਹਾਂ। ਮੇਰੀ ਟੀਮ ਮੇਰੇ ਤੋਂ ਜੋ ਚਾਹੁੰਦੀ ਸੀ ਮੈਂ ਉਸ ਨੂੰ ਦੇਣ ਲਈ ਤਿਆਰ ਹਾਂ। ਇਹ ਅੱਜ ਲਈ ਮੇਰੀ ਭੂਮੀਕਾ ਸੀ।
ਉੱਥੇ, ਬੱਲੇਬਾਜ਼ੀ ’ਤੇ ਬਟਲਰ ਨੇ ਕਿਹਾ ਕਿ ਅੱਜ ਰਾਤ ਬੋਰਡ ’ਤੇ ਜਿੱਤ ਹਾਸਲ ਕਰ ਚੰਗਾ ਲੱਗਿਆ। ਮੈਂ ਆਪਣੀ ਬੱਲੇਬਾਜ਼ੀ ’ਚ ਕੁਝ ਹਮਲਾਵਰਤਾ ਦੇ ਨਾਲ ਆਉਣ ਦੀ ਕੋਸ਼ਿਸ਼ ਕੀਤੀ। ਮੈਨੂੰ ਨਹੀਂ ਲੱਗਦਾ ਸੀ ਕਿ ਮੇਰੇ ਕੋਲ ਆਖਿਰੀ ਗੇਮ ਸੀ ਅਤੇ ਮੈਂ ਅੱਜ ਰਾਤ ਕੁਝ ਹੋਰ ਵਿਕਲਪ ਲੈਣ ਦਾ ਫੈਸਲਾ ਕੀਤਾ। ਅਜਿਹੇ ਮਾਮਲਿਆਂ ’ਚ ਤੁਹਾਨੂੰ ਆਪਣੇ ਆਪ ’ਤੇ ਭਰੋਸਾ ਰੱਖਣਾ ਹੋਵੇਗਾ ਅਤੇ ਖਾਸ ਕਰਕੇ ਉਸ ਵੇਲੇ ਜਦ ਕੋਈ ਸਕੋਰ ਬੋਰਡ ’ਤੇ ਦਬਾਅ ਨਾ ਹੋਵੇ।