ਸ਼ਾਨਦਾਰ ਖੇਡ ਰਹੇ ਸਰਫਰਾਜ਼ ਨੂੰ ਜਡੇਜਾ ਨੇ ਕਰਾਇਆ ਰਨ ਆਊਟ, ਰੋਹਿਤ ਨੇ ਗੁੱਸੇ 'ਚ ਸੁੱਟੀ ਟੋਪੀ (ਵੀਡੀਓ)

Thursday, Feb 15, 2024 - 06:34 PM (IST)

ਸ਼ਾਨਦਾਰ ਖੇਡ ਰਹੇ ਸਰਫਰਾਜ਼ ਨੂੰ ਜਡੇਜਾ ਨੇ ਕਰਾਇਆ ਰਨ ਆਊਟ, ਰੋਹਿਤ ਨੇ ਗੁੱਸੇ 'ਚ ਸੁੱਟੀ ਟੋਪੀ (ਵੀਡੀਓ)

ਸਪੋਰਟਸ ਡੈਸਕ— ਭਾਰਤ-ਇੰਗਲੈਂਡ ਤੀਜੇ ਟੈਸਟ 'ਚ ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਖਾਨ ਨੇ ਰਾਜਕੋਟ 'ਚ ਟੈਸਟ ਡੈਬਿਊ ਕੀਤਾ। ਉਸ ਨੇ ਆਪਣੀ ਪਹਿਲੀ ਪਾਰੀ ਵਿੱਚ ਹੀ ਸ਼ਾਨਦਾਰ ਬੱਲੇਬਾਜ਼ੀ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਰਫਰਾਜ਼ ਨੇ ਆਪਣੀ ਹਮਲਾਵਰ ਪਾਰੀ ਵਿੱਚ 66 ਗੇਂਦਾਂ ਵਿੱਚ 62 ਦੌੜਾਂ ਬਣਾਈਆਂ ਅਤੇ ਆਊਟ ਹੋ ਗਏ। ਇੰਨਾ ਹੀ ਨਹੀਂ ਜਦੋਂ ਉਹ ਆਊਟ ਹੋ ਕੇ ਪੈਵੇਲੀਅਨ ਪਰਤ ਰਿਹਾ ਸੀ ਤਾਂ ਪੂਰੇ ਸਟੇਡੀਅਮ 'ਚ ਦੇਖਣ ਵਾਲਾ ਨਜ਼ਾਰਾ ਸੀ। ਦਰਅਸਲ ਇਸ ਦੌਰਾਨ ਸਰਫਰਾਜ਼ ਨੂੰ ਸਟੈਂਡਿੰਗ ਓਵੇਸ਼ਨ ਮਿਲਿਆ ਤੇ ਸਟੇਡੀਅਮ 'ਚ ਬੈਠੇ ਸਾਰੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।

ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਤੀਜੇ ਟੈਸਟ 'ਚ ਕੋਹਲੀ ਦੀ ਗੈਰ ਮੌਜੂਦਗੀ 'ਤੇ ਸਹਿਵਾਗ ਨੇ ਪ੍ਰਗਟਾਏ ਦਿਲ ਨੂੰ ਛੂਹ ਲੈਣ ਵਾਲੇ ਵਿਚਾਰ

 
ਸਰਫਰਾਜ਼ ਨੇ ਆਪਣੀ ਪਾਰੀ 'ਚ 9 ਚੌਕੇ ਅਤੇ 1 ਛੱਕਾ ਲਗਾਇਆ। ਦਰਅਸਲ, ਰਵਿੰਦਰ ਜਡੇਜਾ ਪਾਰੀ ਦੇ 82ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਸਟ੍ਰਾਈਕ 'ਤੇ ਸਨ। ਉਸ ਨੇ ਜੇਮਸ ਐਂਡਰਸਨ ਦੀ ਗੇਂਦ 'ਤੇ ਮਿਡ-ਆਨ ਵੱਲ ਸ਼ਾਟ ਖੇਡਿਆ। ਉਹ 99 ਦੌੜਾਂ ਦੇ ਸਕੋਰ 'ਤੇ ਸਨ। ਜਡੇਜਾ ਇਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਿਵੇਂ ਹੀ ਉਹ ਦੌੜ ਲੈਣ ਲਈ ਅੱਗੇ ਵਧਿਆ ਤਾਂ ਉਹ ਰੁਕ ਗਿਆ। ਦੂਜੇ ਸਿਰੇ 'ਤੇ ਖੜ੍ਹਾ ਸਰਫਰਾਜ਼ ਕਾਫੀ ਅੱਗੇ ਵਧਿਆ ਸੀ, ਇਸ ਲਈ ਮਿਡ-ਆਨ 'ਤੇ ਖੜ੍ਹੇ ਮਾਰਕ ਵੁੱਡ ਨੇ ਥਰੋਅ ਸਿੱਧਾ ਸਟੰਪ 'ਤੇ ਮਾਰਿਆ ਅਤੇ ਉਹ ਆਊਟ ਹੋ ਗਿਆ।

ਇਹ ਵੀ ਪੜ੍ਹੋ : ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਤਕ ਭਾਰਤ ਦੇ ਮੁੱਖ ਕੋਚ ਬਣੇ ਰਹਿਣਗੇ : ਜੈ ਸ਼ਾਹ

ਰੋਹਿਤ ਸ਼ਰਮਾ ਨੂੰ ਆਇਆ ਗੁੱਸਾ 
ਰਨ ਆਊਟ ਹੋਣ ਤੋਂ ਬਾਅਦ ਸਰਫਰਾਜ਼ ਕਾਫੀ ਨਿਰਾਸ਼ ਨਜ਼ਰ ਆਏ। ਉਸ ਨੇ ਇਕ ਵਾਰ ਜਡੇਜਾ ਵੱਲ ਦੇਖਿਆ ਅਤੇ ਫਿਰ ਪੈਵੇਲੀਅਨ ਪਰਤ ਗਿਆ। ਪਰ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਇੰਨੇ ਭੜਕ ਗਏ ਕਿ ਉਨ੍ਹਾਂ ਨੇ ਆਪਣੀ ਟੋਪੀ ਸੁੱਟ ਦਿੱਤੀ। ਰੋਹਿਤ ਇਸ ਦੌਰਾਨ ਡਰੈਸਿੰਗ ਰੂਮ 'ਚ ਖੜ੍ਹੇ ਸਨ। ਰੋਹਿਤ ਜਡੇਜਾ ਦੇ ਦੌੜਾਂ ਲੈਣ ਦੇ ਫੈਸਲੇ ਤੋਂ ਨਿਰਾਸ਼ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News