IPL 2023: ਰਾਸ਼ਿਦ ਖਾਨ ਨੇ ਲਈ ਪਹਿਲੀ ਹੈਟ੍ਰਿਕ, ਇਨ੍ਹਾਂ ਬੱਲੇਬਾਜ਼ਾਂ ਨੂੰ ਕੀਤਾ ਆਊਟ

Monday, Apr 10, 2023 - 01:35 PM (IST)

IPL 2023: ਰਾਸ਼ਿਦ ਖਾਨ ਨੇ ਲਈ ਪਹਿਲੀ ਹੈਟ੍ਰਿਕ, ਇਨ੍ਹਾਂ ਬੱਲੇਬਾਜ਼ਾਂ ਨੂੰ ਕੀਤਾ ਆਊਟ

ਸਪੋਰਟਸ ਡੈਸਕ : IPL 2023 ਦੀ ਪਹਿਲੀ ਹੈਟ੍ਰਿਕ ਗੁਜਰਾਤ ਟਾਈਟਨਸ ਦੇ ਸਪਿਨਰ ਰਾਸ਼ਿਦ ਖਾਨ ਨੇ ਪੂਰੀ ਕਰ ਲਈ ਹੈ। ਲੀਗ ਦੇ 13ਵੇਂ ਮੈਚ ਵਿੱਚ ਗੁਜਰਾਤ ਨੇ ਕੇਕੇਆਰ ਨੂੰ 205 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਕੇ.ਕੇ.ਆਰ ਵੈਂਕਟੇਸ਼ ਅਈਅਰ ਦੀ 40 ਗੇਂਦਾਂ 'ਚ 83 ਦੌੜਾਂ ਦੀ ਪਾਰੀ ਦੀ ਮਦਦ ਨਾਲ ਟੀਚੇ ਦੇ ਨੇੜੇ ਪਹੁੰਚ ਗਈ ਸੀ ਪਰ ਇਸ ਦੌਰਾਨ ਰਾਸ਼ਿਦ ਖਾਨ ਨੇ ਇਕ ਓਵਰ 'ਚ ਲਗਾਤਾਰ 3 ਵਿਕਟਾਂ ਲੈ ਕੇ ਮੈਚ ਦਾ ਰੁਖ ਮੋੜਨ ਦੀ ਕੋਸ਼ਿਸ਼ ਕੀਤੀ ਪਰ ਰਿੰਕੂ ਦੇ ਲਗਾਤਾਰ 5 ਛਿੱਕਿਆਂ ਨੇ ਆਖਰੀ ਓਵਰ ਵਿੱਚ ਉਨ੍ਹਾਂ ਤੋਂ ਮੈਚ ਖੋਹ ਲਿਆ।

ਇਨ੍ਹਾਂ ਬੱਲੇਬਾਜ਼ਾਂ ਦਾ ਕੀਤਾ ਸ਼ਿਕਾਰ

ਰਾਸ਼ਿਦ ਨੇ ਪਾਰੀ ਦੇ 17ਵੇਂ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ ਵਿਕਟਾਂ ਲਈਆਂ। ਉਸਨੇ ਸਭ ਤੋਂ ਪਹਿਲਾਂ ਆਂਦਰੇ ਰਸੇਲ ਦਾ ਸ਼ਿਕਾਰ ਕੀਤਾ। ਫਿਰ ਸੁਨੀਲ ਨਰਾਇਣ ਨੂੰ ਵੀ ਤੁਰਦਾ ਕੀਤਾ। ਇਸ ਤੋਂ ਬਾਅਦ ਆਏ ਸ਼ਾਰਦੁਲ ਠਾਕੁਰ ਵੀ ਐਲਬੀਡਬਲਿਊ ਆਊਟ ਹੋ ਕੇ ਪੈਵੇਲੀਅਨ ਚਲੇ ਗਏ। ਰਾਸ਼ਿਦ ਨੇ 4 ਓਵਰਾਂ 'ਚ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ।


author

Tarsem Singh

Content Editor

Related News