IPL 2020: CSK ਦੇ ਪਲੇਅ-ਆਫ ਤੋਂ ਬਾਹਰ ਹੋਣ ''ਤੇ ਧੋਨੀ ਦੀ ਪਤਨੀ ਸਾਕਸ਼ੀ ਹੋਈ ਭਾਵੁਕ, ਬਿਆਨ ਕੀਤਾ ਦਰਦ

Monday, Oct 26, 2020 - 03:12 PM (IST)

IPL 2020: CSK ਦੇ ਪਲੇਅ-ਆਫ ਤੋਂ ਬਾਹਰ ਹੋਣ ''ਤੇ ਧੋਨੀ ਦੀ ਪਤਨੀ ਸਾਕਸ਼ੀ ਹੋਈ ਭਾਵੁਕ, ਬਿਆਨ ਕੀਤਾ ਦਰਦ

ਸਪੋਰਟਸ ਡੈਸਕ : ਰਾਜਸਥਾਨ ਰਾਇਲਜ਼ ਦੀ ਮੁੰਬਈ ਇੰਡੀਅਨਜ਼ 'ਤੇ 8 ਵਿਕਟਾਂ ਨਾਲ ਜਿੱਤ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਪਲੇਅ-ਆਫ ਵਿਚ ਜਗ੍ਹਾ ਬਣਾਉਣ ਦੀ ਉਮੀਦ ਖ਼ਤਮ ਹੋ ਗਈ ਹੈ। ਆਈ.ਪੀ.ਐਲ. ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਸੀ.ਐਸ.ਕੇ. ਪਲੇਅ-ਆਫ ਵਿਚ ਜਗ੍ਹਾ ਬਣਾਉਣ ਵਿਚ ਨਾਕਾਮ ਰਹੀ ਹੋਵੇ। ਇਸ 'ਤੇ ਸੀ.ਐਸ.ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ:  IPL 2020 : ਪਲੇਅ-ਆਫ ਤੋਂ ਬਾਹਰ ਹੋਣ 'ਤੇ ਛਲਕਿਆ ਧੋਨੀ ਦਾ ਦਰਦ, ਕਿਹਾ- ਹੁਣ ਬਚੇ ਹਨ ਕੁੱਝ ਹੀ ਘੰਟੇ

PunjabKesari

ਸਾਕਸ਼ੀ ਧੋਨੀ ਨੇ ਟਵਿਟਰ 'ਤੇ ਪੋਸਟ ਸਾਂਝੀ ਕੀਤੀ, ਜਿਸ ਵਿਚ ਕਵਿਤਾ ਦੇ ਰੂਪ ਵਿਚ ਉਨ੍ਹਾਂ ਨੇ ਆਪਣੇ ਦਰਦ ਨੂੰ ਬਿਆਨ ਕੀਤਾ। ਸਾਕਸ਼ੀ ਨੇ ਲਿਖਿਆ, 'ਇਹ ਬਸ ਖੇਡ ਹੀ ਤਾਂ ਹੈ... ਤੁਸੀਂ ਕੁੱਝ ਜਿੱਤਦੇ ਹੋ, ਤੁਸੀਂ ਕੁੱਝ ਹਾਰਦੇ ਹੋ!! ਇੰਨੇ ਸਾਲਾਂ ਵਿਚ ਅਸੀਂ ਤੁਹਾਡੀਆਂ ਕਈ ਸ਼ਾਨਦਾਰ ਜਿੱਤਾਂ ਦੇਖਿਆਂ ਹਨ, ਕੁੱਝ ਦਰਦਭਰੀ ਹਾਰ ਵੀ ਮਿਲੀ। ਇਕ ਦਾ ਅਸੀਂ ਜਸ਼ਨ ਮਨਾਇਆ ਅਤੇ ਦੂਜੇ ਪਲ ਦਿਲ ਟੁੱਟ ਗਿਆ!! ਕੁੱਝ ਦੇ ਜਵਾਬ ਮਿਲੇ, ਕੁੱਝ ਦੇ ਨਹੀਂ... ਕੁੱਝ ਜਿੱਤੇ, ਕੁੱਝ ਹਾਰੇ ਅਤੇ ਬਾਕੀ ਚੂਕ ਗਏ... ਇਹ ਬਸ ਖੇਡ ਹੀ ਤਾਂ ਹੈ!! ਉਪਦੇਸ਼ ਦੇਣ ਵਾਲੇ ਕਈ ਹਨ ਅਤੇ ਪ੍ਰਤੀਕਿਰਿਆਵਾਂ ਵੀ ਵੱਖ-ਵੱਖ! ਭਾਵਨਾਵਾਂ ਨੂੰ ਖੇਡ ਭਾਵਨਾ ਦੀ ਰਾਹ ਨਾ ਆਉਣ ਦਿਓ... ਇਹ ਬਸ ਖੇਡ ਹੀ ਤਾਂ ਹੈ!! ਕੋਈ ਹਾਰਨਾ ਨਹੀਂ ਚਾਹੁੰਦਾ ਪਰ ਹਰ ਕੋਈ ਜਿੱਤ ਵੀ ਤਾਂ ਨਹੀ ਸਕਦਾ! ਜਦੋਂ ਹਾਰ ਹੋਈ ਹੋਵੇ ਹੈਰਾਨੀ ਹੋਵੇ ਤਾਂ ਮੈਦਾਨ ਤੋਂ ਪਰਤਣਾ ਭਾਰੀ ਹੁੰਦਾ ਹੈ... ਉਦੋਂ ਅੰਦਰ ਦੀ ਮਜ਼ਬੂਤੀ ਕੰਮ ਆਉਂਦੀ ਹੈ... ਇਹ ਬੱਸ ਖੇਡ ਹੀ ਤਾਂ ਹੈ!! ਤੁਸੀਂ ਉਦੋਂ ਵੀ ਜੇਤੂ ਸੀ, ਤੁਸੀਂ ਅੱਜ ਵੀ ਜੇਤੂ ਹੋ! ਅਸਲੀ ਯੋਧਾ ਲੜਨ ਲਈ ਜੰਮਦੇ ਹਨ ਅਤੇ ਉਹ ਹਮੇਸ਼ਾ ਸੁਪਰ ਕਿੰਗਜ਼ ਰਹਿਣਗੇ, ਸਾਡੇ ਦਿਲਾਂ ਵਿਚ ਅਤੇ ਸਾਡੇ ਜਹਿਨ ਵਿਚ!!'

ਇਹ ਵੀ ਪੜ੍ਹੋ: IPL ਮੈਚ 'ਚ ਵਿਰਾਟ ਨੂੰ ਚਿਅਰ ਕਰਨ ਪੁੱਜੀ ਅਨੁਸ਼ਕਾ, ਚਿਹਰੇ 'ਤੇ ਦਿਖਿਆ ਪ੍ਰੈਗਨੈਂਸੀ ਗਲੋਅ

PunjabKesari

ਚੇਨਈ ਨੇ ਆਈ.ਪੀ.ਐਲ. 12 ਮੈਚ ਖੇਡੇ ਹਨ, ਜਿਸ ਵਿਚੋਂ 8 ਮੈਚਾਂ ਵਿਚ ਹਾਰ ਅਤੇ 4 ਵਿਚ ਜਿੱਤ ਮਿਲੀ ਹੈ। ਇਸ ਦੇ ਨਾਲ ਉਨ੍ਹਾਂ ਦੇ ਅੰਕ ਸੂਚੀ ਵਿਚ 8 ਅੰਕ ਹਨ ਅਤੇ ਸਭ ਤੋਂ ਹੇਠਲੇ ਸਥਾਨ 'ਤੇ ਹੈ। ਅੰਕ ਸੂਚੀ ਵਿਚ ਸੀ.ਐਸ.ਕ.ੇ ਦੇ ਸਭ ਤੋਂ ਹੇਠਾਂ ਹੋਣ ਦੇ ਕਈ ਕਾਰਨ ਹਨ, ਜਿਸ ਵਿਚ ਇਯ ਵਾਰ ਮਿਡਲ ਆਰਡਰ ਬੱਲੇਬਾਜ਼ ਸੁਰੇਸ਼ ਰੈਨਾ ਅਤੇ ਅਨੁਭਵੀ ਸਪਿਨਰ ਹਰਭਜਨ ਸਿੰਘ ਦਾ ਟੀਮ ਵਿਚ ਨਾ ਹੋਣਾ ਸ਼ਾਮਲ ਹੈ।

ਇਹ ਵੀ ਪੜ੍ਹੋ: IPL 2020 : BCCI ਨੇ ਜ਼ਾਰੀ ਕੀਤਾ ਪੂਰਾ ਸ਼ੈਡਿਊਲ, 5 ਨਵੰਬਰ ਤੋਂ ਸ਼ੁਰੂ ਹੋਣਗੇ ਪਲੇਅ-ਆਫ ਦੇ ਮੁਕਾਬਲੇ


author

cherry

Content Editor

Related News