33 ਸਾਲ ਦੇ ਭਾਰਤੀ ਕ੍ਰਿਕਟਰ ਪ੍ਰਗਿਆਨ ਓਝਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Friday, Feb 21, 2020 - 12:07 PM (IST)

33 ਸਾਲ ਦੇ ਭਾਰਤੀ ਕ੍ਰਿਕਟਰ ਪ੍ਰਗਿਆਨ ਓਝਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਸਪੋਰਟਸ ਡੈਸਕ— ਭਾਰਤ ਲਈ ਇਕ ਸਮੇਂ ਖਾਸ ਸਪਿਨਰ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਗਿਆਨ ਓਝਾ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟ 'ਚੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਆਪਣੀ ਸਪਿਨ ਗੇਂਦਬਾਜੀ ਨਾਲ ਦਿੱਗਜ ਬੱਲੇਬਾਜ਼ਾਂ ਨੂੰ ਆਊਟ ਕਰਕੇ ਪਵੇਲੀਅਨ ਦਾ ਰਸਤਾ ਦਿੱਖਾ ਚੁੱਕੇ ਟੀਮ ਇੰਡੀਆ ਦੇ ਸਪਿਨਰ ਪ੍ਰਗਿਆਨ ਓਝਾ ਪਿਛਲੇ 7 ਸਾਲਾਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਸਿਰਫ਼ 33 ਸਾਲ ਦੀ ਉਮਰ 'ਚ ਓਝਾ ਨੇ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਮਨ ਬਣਾਇਆ ਹੈ। ਜਿਸਦੀ ਜਾਣਕਾਰੀ ਉਨ੍ਹਾਂ ਨੇ ਟਵਿਟਰ 'ਤੇ ਦਿੱਤੀ।

ਦਰਅਸਲ, ਓਝਾ ਨੇ ਅੱਜ ਸਵੇਰੇ ਟਵਿਟਰ 'ਤੇ ਇਕ ਤਸਵੀਰ ਦੇ ਨਾਲ ਕੈਪਸ਼ਨ ਲਿਖੀ, ਇਹ ਮੇਰੇ ਜੀਵਨ ਦੇ ਅਗਲੇ ਪੜਾਅ 'ਚ ਅੱਗੇ ਵਧਣ ਦਾ ਸਮਾਂ ਹੈ। ਹਰ ਇਕ ਵਿਅਕਤੀ ਦਾ ਪਿਆਰ ਅਤੇ ਸਮਰਥਨ ਹਮੇਸ਼ਾ ਮੇਰੇ ਨਾਲ ਰਹੇਗਾ ਅਤੇ ਮੈਨੂੰ ਹਰ ਸਮਾਂ ਪ੍ਰੇਰਿਤ ਕਰੇਗਾ। ਭਾਰਤੀ ਟੀਮ ਲਈ ਖੇਡਣਾ ਉਨ੍ਹਾਂ ਦਾ ਬਚਪਨ ਦਾ ਸੁਪਨਾ ਸੀ ਅਤੇ ਉਸ ਨੂੰ ਖੁਸ਼ੀ ਹੈ ਕਿ ਉਹ ਅਜਿਹਾ ਕਰ ਸਕਿਆ ਅਤੇ ਦੇਸ਼ ਦੇ ਫੈਨਜ਼ ਦਾ ਪਿਆਰ ਅਤੇ ਇੱਜ਼ਤ ਹਾਸਲ ਕੀਤੀ।

PunjabKesari

ਭੁਵਨੇਸ਼ਵਰ 'ਚ ਜਨਮੇ ਪ੍ਰਗਿਆਨ ਓਝਾ ਨੇ ਭਾਰਤ ਲਈ ਸਾਲ 2008 'ਚ ਵਨਡੇ ਡੈਬੀਊ ਕੀਤਾ ਸੀ। ਸਾਲ 2013 'ਚ ਓਝਾ ਨੇ ਟੈਸਟ ਅਤੇ ਟੀ-20 ਮੈਚ ਵੀ ਭਾਰਤ ਲਈ ਖੇਡੇ। ਪ੍ਰਗਿਆਨ ਓਝਾ ਨੇ ਟੀਮ ਇੰਡੀਆ ਦੇ ਭਾਰਤ ਲਈ 24 ਟੈਸਟ, 18 ਵਨਡੇ ਅਤੇ 6 ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ। ਪ੍ਰਗਿਆਨ ਨੇ ਆਪਣੇ ਟੈਸਟ ਕਰੀਅਰ 'ਚ 113 ਵਿਕਟਾਂ, ਵਨ-ਡੇ 'ਚ 21 ਵਿਕਟਾਂ ਅਤੇ ਟੀ-20 ਅੰਤਰਰਾਸ਼ਟਰੀ 'ਚ 10 ਵਿਕਟਾਂ ਲੈਣ 'ਚ ਸਫਲ ਰਹੇ ਸਨ।

PunjabKesari
ਤੁਹਾਨੂੰ ਦੱਸ ਦੇਈਏ ਕਿ ਪ੍ਰਗਿਆਨ ਓਝਾ ਨੂੰ ਖਾਸ ਕਰ ਉਸ ਟੈਸਟ ਲਈ ਵੀ ਯਾਦ ਕੀਤਾ ਜਾਂਦਾ ਹੈ ਜਦੋਂ ਮੋਹਾਲੀ ਟੈਸਟ 'ਚ ਆਸਟਰੇਲੀਆ ਖਿਲਾਫ ਆਖਰੀ ਵਿਕਟ ਲਈ ਲਈ ਲਕਸ਼ਮਣ ਦੇ ਨਾਲ ਅਜੇਤੂ 11 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਭਾਰਤ ਨੂੰ ਜਿੱਤ ਦਿਵਾਈ ਸੀ। ਇਸ ਟੈਸਟ 'ਚ ਪ੍ਰਗਿਆਨ ਓਝਾ ਅਜੇਤੂ 5 ਦੌੜਾਂ ਬਣਾ ਕੇ ਭਾਰਤ ਨੂੰ ਜਿੱਤਾ ਕੇ ਪਵੇਲੀਅਨ ਪਰਤਿਆ ਸੀ। ਇਸ ਦੇ ਨਾਲ-ਨਾਲ ਸਚਿਨ ਦੇ ਆਖਰੀ ਟੈਸਟ ਮੈਚ 'ਚ ਪ੍ਰਗਿਆਨ ਓਝਾ ਮੈਨ ਆਫ ਦਿ ਮੈਚ ਦੇ ਖਿਤਾਬ ਨਾਲ ਵੀ ਨਵਾਜ਼ੇ ਗਏ ਸਨ।


Related News