ਵਿੰਡੀਜ਼ ਖਿਲਾਫ ਮੈਚ 'ਚ ਭੁਵਨੇਸ਼ਵਰ ਨੇ ਫੜਿਆ ਸ਼ਾਨਦਾਰ ਕੈਚ (ਦੇਖੋ ਵੀਡੀਓ)

Monday, Aug 12, 2019 - 02:06 PM (IST)

ਵਿੰਡੀਜ਼ ਖਿਲਾਫ ਮੈਚ 'ਚ ਭੁਵਨੇਸ਼ਵਰ ਨੇ ਫੜਿਆ ਸ਼ਾਨਦਾਰ ਕੈਚ (ਦੇਖੋ ਵੀਡੀਓ)

ਸਪੋਰਟਸ ਡੈਸਕ— ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਸਟੇਡੀਅਮ 'ਚ ਖੇਡੇ ਗਏ ਦੂਜੇ ਵਨ-ਡੇ 'ਚ ਭਾਰਤ ਨੇ ਵੈਸਟਇੰਡੀਜ਼ ਨੂੰ ਡਕਵਰਥ ਲੁਈਸ ਨਿਯਮ ਦੀ ਮਦਦ ਨਾਲ 59 ਦੌੜਾਂ ਨਾਲ ਹਰਾਇਆ। ਮੈਚ ਦੌਰਾਨ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਮੈਚ 'ਚ ਇਕ ਸ਼ਾਨਦਾਰ ਕੈਚ ਫੜਿਆ।

ਦਰਅਸਲ, ਵੈਸਟਇੰਡੀਜ਼ ਦੀ ਪਾਰੀ ਦੇ 35ਵੇਂ ਓਵਰ 'ਚ ਭੁਵੀ ਨੇ ਆਪਣੀ ਗੇਂਦਬਾਜ਼ੀ ਦੌਰਾਨ ਰੋਸਟਨ ਚੇਜ਼ (18) ਦਾ ਬਿਹਤਰੀਨ ਕੈਚ ਫੜਿਆ। ਭੁਵਨੇਸ਼ਵਰ ਨੇ ਆਪਣੇ ਖੱਬੇ ਪਾਸੇ ਫੁਲ ਸਟ੍ਰੈਚ ਡਾਈਵ ਲਾਉਂਦੇ ਹੋਏ ਇਸ ਕੈਚ ਨੂੰ ਸੰਭਵ ਬਣਾਇਆ। ਚੇਜ਼ ਇਸ ਗੇਂਦ ਨੂੰ ਥੋੜ੍ਹਾ ਜਲਦੀ ਖੇਡ ਗਏ ਗੇਂਦ ਉਨ੍ਹਾਂ ਦੇ ਬੱਲੇ ਦੀ ਨੁੱਕਰ ਦੇ ਹਿੱਸੇ ਨੂੰ ਲਗ ਕੇ ਸਿੱਧੇ ਗੇਂਦਬਾਜ਼ ਵੱਲ ਪਹੁੰਚੀ ਜਿੱਥੇ ਭੁਵਨੇਸ਼ਵਰ ਨੇ ਕੈਚ ਫੜ ਲਿਆ। ਭੁਵਨੇਸ਼ਵਰ ਨੇ ਮੈਚ 'ਚ ਕ੍ਰਿਸ ਗੇਲ (11), ਨਿਕੋਲਸ ਪੂਰਨ (42) ਅਤੇ ਕੇਮਾਰ ਰੋਚ (0) ਨੂੰ ਵੀ ਆਊਟ ਕੀਤਾ।

 


author

Tarsem Singh

Content Editor

Related News